Latest news

Glime India News

ਦੇਖੋ ਜਜ਼ਬਾ, ਨੌਜਵਾਨ ਕਿਸਾਨੀ ਦਾ ਝੰਡਾ ਫੜ੍ਹ ਦੌੜ ਕੇ ਦਿੱਲੀ ਪੁੱਜਿਆ

63 ਸਾਲਾ ਬਜ਼ੁਰਗ ਕਿਸਾਨ ਸਾਈਕਲ ‘ਤੇ ਪਹੁੰਚਿਆ ਭੁਲੱਥ ਤੋਂ ਟਿਕਰੀ ਬਾਰਡਰ

 ਕਿਸਾਨਾਂ ਦੇ ਅੰਦੋਲਨ ਦਾ ਅੱਜ 43ਵਾਂ ਦਿਨ ਹੈ, ਸੱਤ ਗੇੜ ਵਿਚਾਰ ਵਟਾਂਦਰੇ ਤੋਂ ਬਾਅਦ ਵੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਡੈੱਡਲਾਕ ਬਣਿਆ ਹੋਇਆ ਹੈ। ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨਾ ਚਾਹੁੰਦੀ ਹੈ ਤਾਂ ਕਿਸਾਨ ਇਨ੍ਹਾਂ ਨੂੰ ਰੱਦ ਕਰਵਾਉਣ ‘ਤੇ ਅੜੇ ਹੋਏ ਹਨ। ਕਿਸਾਨਾਂ ਨੂੰ ਅੰਦੋਲਨ ਵਿੱਚ ਲਗਾਤਾਰ ਸਮਰਥਨ ਮਿਲ ਰਿਹਾ ਹੈ। ਇਸੇ ਦੌਰਾਨ ਟਿਕਰੀ ਬਾਰਡਰ ‘ਤੇ ਇੱਕ ਬਜ਼ੁਰਗ ਕਿਸਾਨ ਦਾ ਜਜ਼ਬਾ ਦੇਖਣ ਨੂੰ ਮਿਲਿਆ ਜੋਕਿ 400 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਵਿੱਚ ਟਿਕਰੀ ਬਾਰਡਰ ‘ਤੇ ਪਹੁੰਚਿਆ। ਇਸ 63 ਸਾਲਾ ਬਜ਼ੁਰਗ ਵਿਅਕਤੀ ਨੇ 29 ਦਸੰਬਰ ਨੂੰ ਆਪਣੇ ਜੱਦੀ ਸ਼ਹਿਰ ਭੁਲੱਥ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ 1 ਜਨਵਰੀ ਨੂੰ ਦਿੱਲੀ ਪਹੁੰਚਿਆ ਸੀ, ਅੱਜ ਕਿਸਾਨਾਂ ਆਗੂਆਂ ਨੇ ਉਸ ਨੂੰ ਟਿਕਰੀ ਸਰਹੱਦ ਨੇੜੇ ਸਟੇਜ ‘ਤੇ ਸਨਮਾਨਿਤ ਕੀਤਾ।ਜਦੋਂ ਉਸ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਉਸ ਆਦਮੀ ਨੇ ਕਿਹਾ ਕਿ ਉਸਦਾ ਨਾਮ ‘ਵਾਹਿਗੁਰੂ’ ਹੈ। ਉਨ੍ਹਾਂ ਕਿਹਾ ਕਿ ਉਸ ਨੇ ਦਿੱਲੀ ਪਹੁੰਚ ਕੇ ਸਭ ਤੋਂ ਪਹਿਲਾਂ ਸੀਸ ਗੰਜ ਸਾਹਿਬ, ਰਕਾਬਗੰਜ ਅਤੇ ਬੰਗਲਾ ਸਾਹਿਬ ਦੇ ਗੁਰਦੁਆਰਿਆਂ ਵਿਚ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਸਹਾਇਤਾ ਲਈ ਗਾਜੀਪੁਰ ਸਰਹੱਦ ‘ਤੇ ਗਿਆ। ਉਸ ਨੇ ਕਿਹਾ ਕਿ “ਮੈਂ ਇੱਥੇ ਆਪਣੇ ਦੇਸ਼ ਦੀਆਂ ਸੱਚੀਆਂ ਰੂਹਾਂ ਨੂੰ ਮਿਲਣ ਆਇਆ ਹਾਂ, ਜੋ ਇਸ ਠੰਡੇ ਮੌਸਮ ਵਿੱਚ ਨਵੇਂ ਖੇਤੀ ਕਾਨੂੰਨਾਂ ਵਿਰੋਧ ਕਰ ਰਹੇ ਹਨ। ਪ੍ਰਮਾਤਮਾ ਮੈਨੂੰ ਇਥੇ ਲਿਆਇਆ ਹੈ। ਅਸੀਂ ਇੱਥੇ ਆਪਣੇ ਹੱਕਾਂ ਲਈ ਇਕੱਠੇ ਹੋਏ ਹਾਂ। ਇਹ ਕਾਨੂੰਨ ਸਿਰਫ ਕਾਗਜ਼ ਦਾ ਇੱਕ ਟੁਕੜਾ ਹੈ ਅਤੇ ਉਮੀਦ ਹੈ ਕਿ ਅਸੀਂ ਇਨ੍ਹਾਂ ਨੂੰ ਛੇਤੀ ਹੀ ਰੱਦ ਕਰਵਾਉਣ ਵਿੱਚ ਸਫਲ ਹੋਵਾਂਗੇ।

 

ਐਥਲੀਟ ਗੁਰਅੰਮ੍ਰਿਤ ਸਿੰਘ ਨੇ ਦੌੜ ਲਾ ਕੇ ਦਿੱਲੀ ਵੱਲ ਕੀਤਾ ਕੂਚ

 ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਹੱਦਾਂ ‘ ਤੇ ਬੈਠੇ ਹਨ ਤੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਹੁਣ ਤੱਕ ਇਸ ਸੰਘਰਸ਼ ਵਿੱਚ ਟਰੈਕਟਰ , ਟਰੱਕ ਤੇ ਕਾਰ , ਮੋਟਰਸਾਈਕਲ ਤੇ ਸਾਈਕਲ ਚੱਲਦੇ ਦਿਖਾਈ ਦਿੱਤੇ ਪਰ ਇਨ੍ਹਾਂ ਸਭ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਐਥਲੀਟ ਗੁਰਅੰਮ੍ਰਿਤ ਸਿੰਘ ਵੀ ਹਿੱਸਾ ਲੈਣ ਜਾ ਰਿਹਾ ਹੈ। ਖਾਸ ਗੱਲ ਹੈ ਕਿ ਐਥਲੀਟ ਗੁਰਅੰਮ੍ਰਿਤ ਨੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਦੌੜ ਸ਼ੁਰੂ ਕਰਕੇ ਦਿੱਲੀ ਲਈ ਰਵਾਨਗੀ ਕੀਤੀ।ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਉਹ ਰੋਜ਼ਾਨਾ 100 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਤੇ ਚਾਰ ਦਿਨਾਂ ਬਾਅਦ ਦਿੱਲੀ ਕਿਸਾਨੀ ਸੰਘਰਸ਼ ਵਿੱਚ ਪਹੁੰਚੇਗਾ। ਗੁਰਅੰਮ੍ਰਿਤ ਸਿੰਘ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮਹਿਮਾ ਦਾ ਵਸਨੀਕ ਹੈ। ਉਸ ਨੇ ਬੀ . ਟੈਕ ਮਕੈਨੀਕਲ ਕੀਤੀ ਹੈ ਤੇ ਤਕਰੀਬਨ ਚਾਰ ਸਾਲ ਪਹਿਲਾਂ ਐਥਲੀਟ ਬਣਿਆ ਹੈ।