Latest news

Glime India News

ਸਿੰਘੂ ਬਾਰਡਰ ਤੋਂ ਮਿਲਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ 15 ਸਾਲਾਂ ਪੁੱਤ

ਜਲੰਧਰ ਦੇ ਲੱਧੇਵਾਲੀ ਰੋਡ ‘ਤੇ ਸਥਿਤ ਗ੍ਰੀਨ ਕਾਉਂਟੀ ਤੋਂ ਲਾਪਤਾ ਹੋਏ ਰਿਟਾਇਰਡ ਲੈਫਟੀਨੈਂਟ ਕਰਨਲ ਵਿਨੀਤ ਪਾਸੀ ਦੇ 15 ਸਾਲਾਂ ਮੁੰਡੇ ਅਰਮਾਨ ਦੀ ਪੁਲਸ ਵਲੋਂ ਭਾਲ ਕਰ ਲਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਲਾਪਤਾ ਅਰਮਾਨ ਦਿੱਲੀ ਤੋਂ ਮਿਲਿਆ ਹੈ, ਜਿਸ ਨੂੰ ਪੁਲਸ ਨੇ ਉਸ ਦੇ ਮਾਸੜ ਦੇ ਘਰ ਸਹੀ ਸਲਾਮਤ ਪਹੁੰਚਾ ਦਿੱਤਾ। ਬੀਤੇ ਦਿਨੀਂ ਜਲੰਧਰ ਦੇ ਲੱਧੇਵਾਲੀ ਰੋਡ ‘ਤੇ ਸਥਿਤ ਗ੍ਰੀਨ ਕਾਉਂਟੀ ਦੇ ਬੀ-ਬਲਾਕ ‘ਚ ਰਹਿਣ ਵਾਲੇ ਰਿਟਾਇਰਡ ਲੈਫਟੀਨੈਂਟ ਕਰਨਲ ਵਿਨੀਤ ਪਾਸੀ ਦੇ ਮੁੰਡੇ ਨੂੰ ਘੱਟ ਸੁਣਾਈ ਦਿੰਦਾ ਹੈ। ਉਸ ਦੇ ਦੋਵਾਂ ਕੰਨਾਂ ਨੂੰ ਮਸ਼ੀਨਾਂ ਲੱਗੀਆਂ ਹੋਈਆਂ ਹਨ। ਵਿਨੀਤ ਪਾਸੀ ਨੇ ਦੱਸਿਆ ਸੀ ਕਿ ਬੀਤੇ ਸ਼ਨਿਚਰਵਾਰ ਨੂੰ ਦੁਪਹਿਰ ਦੇ 3 ਕੁ ਵਜੇ ਦੇ ਕਰੀਬ ਉਨ੍ਹਾਂ ਦਾ ਪੁੱਤਰ ਅਰਮਾਨ ਹਰੇ ਰੰਗ ਦੀ ਸਾਈਕਲ ‘ਤੇ ਘਰੋਂ ਬਾਹਰ ਨਿਕਲਿਆ ਸੀ। ਉਹ ਰੋਜ਼ਾਨਾ 6.30 ਤੋਂ 7.00 ਦੇ ਵਿਚਕਾਰ ਘਰ ਵਾਪਸ ਪਰਤ ਆਉਂਦਾ ਸੀ ਪਰ ਸ਼ਨਿਚਰਵਾਰ ਰਾਤ ਦੇ 8 ਵਜੇ ਤਕ ਘਰ ਵਾਪਸ ਨਾ ਆਉਣ ‘ਤੇ ਉਨ੍ਹਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਸਾਰੇ ਪਾਸੇ ਪਤਾ ਕਰਨ ‘ਤੇ ਉਨ੍ਹਾਂ ਨੂੰ ਅਰਮਾਨ ਦਾ ਕੋਈ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਰਾਮਾਮੰਡੀ ‘ਚ ਬੱਚੇ ਦੀ ਗੁੰਮਸ਼ੁਦਾ ਦੀ ਰਿਪੋਰਟ ਕਰਜ ਕਰਵਾ ਦਿੱਤੀ। ਪਾਸੀ ਨੇ ਦੱਸਿਆ ਸੀ ਕਿ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਡਿਪਟੀ ਸਕੱਤਰ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਿੱਤੀ, ਜਿਨ੍ਹਾਂ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੂੰ ਕਿਹਾ ਸੀ ਜਿਸ ਸਦਕਾ ਬੱਚਾ ਸਿੰਘੁ ਬਾਰਡਰ ਤੋਂ ਮਿਲ ਗਿਆ।