MLA ਕੋਟਲੀ ਤੇ SDM ਵਿਚਾਲੇ ਤਿੱਖੀ ਬਹਿਸ, SDM ਖ਼ਿਲਾਫ਼ ਲਗਾਏ ਮੁਰਦਾਬਾਦ ਦੇ ਨਾਅਰੇ, ਦੇਖੋ ਵੀਡੀਓ
A heated argument broke out between MLA Kotli and SDM, Congressmen raised slogans of Murdabad against SDM.
ਆਦਮਪੁਰ ਹਲਕੇ ਦੇ ਕਸਬਾ ਭੋਗਪੁਰ ਵਿੱਚ ਖੰਡ ਮਿੱਲ ਦੇ ਮਸਲਿਆਂ ਸਬੰਧੀ ਮੀਟਿੰਗ ਵਿੱਚ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਪੁੱਜੇ । ਇਸ ਮੀਟਿੰਗ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਵਿਧਾਇਕ ਕੋਟਲੀ ਤੇ ਐਸਡੀਐਮ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਵਿਧਾਇਕ ਕੋਟਲੀ ਤੇ ਉਨ੍ਹਾਂ ਨਾਲ ਮੌਜੂਦ ਹੋਰ ਲੋਕਾਂ ਨੇ ਮੀਟਿੰਗ ਦਾ ਬਾਈਕਾਟ ਕੀਤਾ, ਜਿਸ ਕਾਰਨ ਐਸਡੀਐਮ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ।
ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਐਸਡੀਐਮ ਵਿਧਾਇਕ ਕੋਟਲੀ ਨੂੰ ਕਹਿ ਰਹੇ ਹਨ ਕਿ ਉਹ ਪਹਿਲਾਂ ਅਧਿਕਾਰੀਆਂ ਦੀ ਗੱਲ ਸੁਣਨ । ਇਸ ਦੌਰਾਨ ਵਿਧਾਇਕ ਕੋਟਲੀ ਨੇ ਐਸਡੀਐਮ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਉਨ੍ਹਾਂ ਨੂੰ ਉੱਚੀ-ਉੱਚੀ ਬੋਲ ਕੇ ਡਰਾ ਰਹੇ ਹੋ। ਜਿਸ ਤੋਂ ਬਾਅਦ ਹੰਗਾਮਾ ਵੱਧ ਗਿਆ ਅਤੇ ਕਾਂਗਰਸੀ ਵਿਧਾਇਕ ਤੇ ਹੋਰਨਾਂ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ।
ਘਟਨਾ ਦੌਰਾਨ ਮੌਕੇ ‘ਤੇ ਭਾਰੀ ਹੰਗਾਮਾ ਹੋ ਗਿਆ। ਕੋਟਲੀ ਨੇ ਐਸਡੀਐਮ ਨੂੰ ਦੱਸਿਆ ਕਿ ਅਸੀਂ ਸਾਰੇ ਸੀਐਨਜੀ ਪਲਾਂਟ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ, ਡੀਸੀ ਅਤੇ ਹੋਰ ਸਾਰੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਾਂ। ਪਰ ਤੁਸੀਂ ਸਾਡੇ ਨਾਲ ਇੰਨਾ ਬੁਰਾ ਸਲੂਕ ਕਰਕੇ ਸਾਨੂੰ ਡਰਾ ਰਹੇ ਹੋ।