

ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਐਕਸ਼ਨ ਮੋਡ ‘ਚ ਨਜ਼ਰ ਆਏ। ਉਨ੍ਹਾਂ ਸਬ ਤਹਿਸੀਲ ਕੰਪਲੈਕਸ ਤੇ ਨਗਰ ਕੌਂਸਲ ਜ਼ੀਰਕਪੁਰ ਦਾ ਕੀਤਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਵਿਧਾਇਕ ਨੇ ਰੂਪ ਬਦਲ ਕੇ ਦਫਤਰਾਂ ਵਿਚ ਛਾਪਾ ਮਾਰਿਆ ਤੇ ਉਥੇ ਹੋ ਰਹੀ ਕੰਮਾਂ ਦੀ ਚੈਕਿੰਗ ਕੀਤੀ।

ਦੱਸ ਦੇਈਏ ਕਿ ਅਕਸਰ ਵਿਧਾਇਕ ਕੁਲਜੀਤ ਰੰਧਾਵਾ ਸਿਰ ‘ਤੇ ਦਸਤਾਰ ਸਜਾਈ ਨਜ਼ਰ ਆਉਂਦੇ ਹਨ ਪਰ ਅੱਜ ਉਹ ਸਿਰ ‘ਤੇ ਟੋਪੀ ਪਾ ਕੇ ਤੇ ਮੂੰਹ ‘ਤੇ ਪਰਨਾ ਬੰਨ੍ਹ ਕੇ ਦਫਤਰਾਂ ਵਿਚ ਪਹੁੰਚੇ, ਤਾਂ ਜੋ ਉਨ੍ਹਾਂ ਨੂੰ ਕੋਈ ਪਛਾਣ ਨਾ ਸਕੇ। ਇਸ ਦੌਰਾਨ ਉਨ੍ਹਾਂ ਦੇ ਨਾਲ ਕੋਈ ਹੋਰ ਸਾਥੀ ਜਾਂ ਮੁਲਾਜ਼ਮ ਵੀ ਨਹੀਂ ਸੀ। MLA ਨੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਚੈਕਿੰਗ ਕੀਤੀ।
