PunjabIndia

MSME ਪ੍ਰਮੋਸ਼ਨ ਕੌਂਸਲ ਇੰਡੀਆ ਨੇ ਮੋਗਾ ਚ ਕਰਵਾਇਆ ਰਾਸ਼ਟਰੀ ਪੱਧਰ ਤੇ ਸੇਂਟ੍ਰਲ ਲੋਨ ਜਾਗਰੁਕਤਾ ਸੈਮੀਨਾਰ

ਪੜੇ ਲਿਖੇ ਬੇਰੋਜ਼ਗਾਰਾਂ ਅਤੇ ਛੋਟੇ ਤੋਂ ਵੱਡੇ ਕਾਰੋਬਾਰੀ ਇੰਡਸਟਲਿਸਤਾਂ ਲਈ ਵਰਦਾਨ ਸਾਬਿਤ ਹੋ ਰਹੀ ਐਮ ਐਸ ਐਮ ਈ, ਪੀ ਐਮ ਈ ਜੀ ਪੀ ਸਕੀਮਾਂ-ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ

ਮੋਗਾ, (SS Chahal ) –

ਮਾਈਕਰੋ ਸਮਾਲ ਮੀਡੀਅਮ ਇੰਟਰਪ੍ਰਾਇਸੇਸ ਪ੍ਰਮੋਸ਼ਨ ਕੌਂਸਲ ਇੰਡੀਆ ਦੀ ਛਤਰ-ਛਾਇਆ ਹੇਠ ਆਈ ਐਸ ਐਫ ਫਾਰਮੇਸੀ ਕਾਲਜ ਪੰਜਾਬ ਦੇ ਜਿਲਾ ਮੋਗਾ ਵਿੱਖੇ 10, ਤੋ 2 ਵਜੇ ਰਾਸ਼ਟਰੀ ਪੱਧਰ ਤੇ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ।
ਮੋਗਾ ਦੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ, ਬੈਂਕਾਂ ਦੇ ਮੁੱਖ ਅਧਿਕਾਰੀਆਂ, ਜ਼ਿਲ੍ਹਾ ਮੋਗਾ ਦੇ ਮੌਜੂਦਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ, ਸਾਬਕਾ ਐਮ ਐਲ ਏ ਡਾਕਟਰ ਹਰਜੋਤ ਕਮਲ, ਸੈਂਟਰਲ ਦਿੱਲ੍ਹੀ ਤੋਂ ਐਮ ਐਸ ਐਮ ਈ ਪ੍ਰਮੋਸ਼ਨ ਕੌਂਸਲ ਇੰਡੀਆ ਦੇ ਨੈਸ਼ਨਲ ਚੈਅਰਮੈਨ ਸ਼੍ਰੀ ਵਿਜੇ ਕੁਮਾਰ ਤੇ ਨੈਸ਼ਨਲ ਵਾਈਸ ਚੇਅਰਮੈਨ ਸ਼੍ਰੀ ਪ੍ਰਦੀਪ ਮਿਸ਼ਰਾ ਸਰਕਾਰ, ਪੰਜਾਬ ਚੇਅਰਮੈਨ ਸੰਜੀਵ ਥਾਪਰ, ਪੰਜਾਬ ਵਾਇਸ ਚੇਅਰਮੈਨ ਬਲਵੀਰ ਸਿੰਘ ਹਰਾਈਪੁਰ ਵੱਲੋਂ ਸੈਮੀਨਾਰ ਆਰੰਭ ਕੀਤਾ ਗਿਆ।

ਐਮ. ਐਸ. ਐੱਮ. ਈ. ਪ੍ਰਮੋਸ਼ਨ ਕੌਂਸਲ ਭਾਰਤ ਦੇ ਚੇਅਰਮੈਨ ਵਿਜੇ ਕੁਮਾਰ ਅਤੇ ਰਾਸ਼ਟਰੀ ਉਪ ਚੇਅਰਮੈਨ ਪ੍ਰਦੀਪ ਮਿਸ਼ਰਾ ਸਰਕਾਰ ਨੇ ਦੱਸਿਆ ਕਿ ਭਾਰਤ ਵਿਚ ਬੇਰੋਜ਼ਗਾਰੀ ਰੋਜ਼ਗਾਰ ਅਤੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮੁੱਖ ਰੱਖਦਿਆਂ ਭਾਰਤ ਦੇਸ਼ ਦੀ ਨੋਜਵਾਨ ਪੀੜੀ ਨੂੰ ਦਿਸ਼ਾ ਦੇਣ ਸਬੰਧੀ ਕਾਰੋਬਾਰ ਕਰਨ ਲਈ ਐਮ ਐਸ ਐਮ ਈ ਅਤੇ ਪੀ ਐੱਮ ਈ ਜੀ ਪੀ ਪ੍ਰੋਗਰਾਮ ਤਹਿਤ ਚਲਾਈ ਜਾ ਰਹੀਆਂ ਛੋਟੀਆਂ ਵੱਡੀਆਂ ਇੰਡਸਟਰੀਜ਼ ਲੋਨ ਸਬੰਧਤ ਸਕੀਮਾਂ ਨੂੰ ਪੂਰੇ ਭਾਰਤ ਪੱਧਰ ਉੱਤੇ ਆਮ ਜਨਤਾ ਤੱਕ ਐਮ ਐਸ ਐਮ ਈ ਕੌਂਸਿਲ ਵੱਲੋਂ ਘਰ ਘਰ ਤੱਕ ਪਹੁਚਾਉਣ ਦਾ ਜੁੰਮਾ ਚੁੱਕਿਆ ਗਿਆ ਹੈ ਅਤੇ ਕੌਂਸਿਲ ਵੱਲੋਂ ਪੂਰੇ ਭਾਰਤ ਵਿੱਚ ਟਾਰਗੇਟ ਦੇ ਰੂਪ ਵਿਚ ਬੇਰੋਜ਼ਗਾਰੀ ਜੜ੍ਹੋਂ ਖਤਮ ਕਰਨ ਦਾ ਮੁਕੰਮਲ ਯਤਨ ਵੀ ਕੀਤਾ ਜਾ ਰਿਹਾ ਹੈ।

ਪੰਜਾਬ ਚੇਅਰਮੈਨ ਸੰਜੀਵ ਥਾਪਰ ਤੇ ਵਾਈਸ ਚੇਅਰਮੈਨ ਬਲਵੀਰ ਸਿਘ ਹਰਾਇਪੁਰ ਨੇ ਦੱਸਿਆ ਕਿ ਭਾਰਤ ਦੇ ਨੋਜਵਾਨਾਂ ਲਈ ਐਮ ਐਸ ਐਮ ਈ ਪੀ ਸੀ ਆਈ ਸੈਂਟਰਲ ਸਰਕਾਰ ਤੋਂ ਪ੍ਰਧਾਨ ਮੰਤਰੀ ਇੰਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਅਧੀਨ ਕੌਂਸਲ ਦੀ ਦੇਖਰੇਖ ਵਿਚ ਲੋੜਬੰਦਾ ਦੀ ਜਰੂਰਤਾਂ ਮੁਤਾਬਿਕ ਐਮ.ਐਸ.ਐਮ.ਈ. ਕੌਂਸਲ ਦੇ ਪ੍ਰੋਫੈਸ਼ਨਲ ਸੀ ਏ ਵੱਲੋਂ ਪ੍ਰੋਜੈਕਟ ਫਾਈਲ ਤਾਇਆਰ ਕਰਕੇ ਐਮ ਐਸ ਐਮ ਈ ਕੌਂਸਲ ਅਧੀਕਾਰੀਆਂ ਵੱਲੋਂ ਸੰਪੂਰਨ ਜਾਂਚ ਦੌਰਾਨ ਜ਼ਿਲਿਆਂ ਦੇ ਡੀ ਆਈ ਸੀ ਦਫਤਰ ਨੂੰ ਭੇਜੀ ਜਾਵੇਗੀ। ਜਿਸਦੇ ਲੋਨ ਸਬੰਧੀ ਦਸਤਾਵੇਜ ਬਿਲਕੁਲ ਸਰਲ ਤੇ ਆਮ ਹਨ ਤੇ ਜਿਸਦੀ ਲੋਨ ਪ੍ਰੋਫਾਈਲ ਸਬਸਿਡੀ ਅਧੀਨ ਦਰਜ ਕਰਵਾਈ ਜਾਵੇਗੀ। ਇਸ ਮੋਕੇ ਪੀ.ਐਨ. ਬੀ ਰੀਜਨਲ ਦਫਤਰ ਤੋਂ ਦਿਆਨੰਦ ਕਾਰਡਨ , ਚਰਨਜੀਤ ਸਿੰਘ ਲੀਡ ਜ਼ਿਲ੍ਹਾ ਐਮ ਡੀ, ਪੀ ਐਨ ਬੀ , ਐਸ ਬੀ ਆਈ ਡਿਪਟੀ ਜਨਰਲ ਮੈਨੇਜਰ ਐਡਮਨ ਆਫਿਸ ਬਠਿੰਡਾ, ਨਵੀਨ ਕੁਮਾਰ ਪਟਿਆਲ ਏ ਜੀ. ਐਮ.ਐਸ.ਐਮ. ਈ. ਐਸ ਬੀ ਆਈ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਸਟੈਂਡਅੱਪ ਇੰਡੀਆ, ਮੁੱਧਰਾ ਲੋਨ, ਐਸ ਐਮ ਈ , ਐਮ ਐਸ ਐਮ ਈ  ਅਤੇ ਪੀ ਐਮ ਈ ਜੀ ਪੀ ਲੋਨ ਨੋਜਵਾਨ ਵਰਗ ਦੇ ਜਰੂਰਤਮੰਦਾ ਨੂੰ ਆਪਣੇ ਕਾਰੋਬਾਰ ਤੇ ਇੰਡਸਟਰੀ ਨੂੰ  ਵੱਧ ਤੋ ਵੱਧ ਇਸਦਾ ਲਾਭ ਲੈ ਕੇ ਭਾਰਤ ਦੇਸ਼ ਦੀ ਅਰਥ ਵਿਆਵਸ਼ਤਾ ਨੂੰ ਸਿਰਮੌਰ ਬਣਾਉਣਾ ਚਾਹੀਦਾ ਹੈ ਤਾਂ ਕੇ ਰੋਜ਼ਗਾਰ ਦੇ ਸਾਧਨਾ ਦੀ ਮੰਗ ਵਿਚ ਤਬਦੀਲੀ ਆ ਸਕੇ। ਇਸ ਮੌਕੇ ਐਮ.ਐਸ.ਐਮ. ਈ. ਪ੍ਰਮੋਸ਼ਨ ਕੌਂਸਲ ਇੰਡੀਆ ਤੋਂ ਸੀਨੀਅਰ ਡਾਇਰੈਟਰ, ਡਾਇਰੈਕਟਰ ਫੀਲਡ ਅਫਸਰ ਜਲੰਧਰ ਤੋਂ ਸਰਕਲ ਡਾਇਰੈਕਟਰ ਰੋਹਿਤ ਭਾਟੀਆ ਗੋਲਡ ਮੈਡਲਿਸਟ ਸਟੇਟ ਐਵਾਰਡੀ, ਭਾਰਤੀ ਜਾਗ੍ਰਿਤੀ ਮੰਚ  ਦੀਪਕ ਕੋਸ਼ਰ ਅਤੇ ਹੋਰ ਅਨੇਕਾਂ ਸਟੇਟ ਤੇ ਨੈਸ਼ਨਲ ਲੈਵਲ ਦੀਆਂ ਨਾਮਵਰ ਸਖਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published.

Back to top button