India

NEET ‘ਚ ਪੰਜਾਬ ਦੇ ਦੋ ਬੱਚਿਆਂ ਨੇ ਮਾਰੀ ਬਾਜ਼ੀ, ਟਾਪਰ ਬਣਿਆ ਕੇਸ਼ਵ ਮਿੱਤਲ, ਭਾਰਤ ‘ਚੋਂ ਆਇਆ 7ਵਾਂ ਰੈਂਕ

Keshav Mittal becomes Punjab's topper in NEET, 7th rank in India

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET UG 2025 ਦਾ ਨਤੀਜਾ ਜਾਰੀ ਕਰ ਦਿੱਤਾ ਹੈ। NTA ਵੱਲੋਂ ਜਾਰੀ ਨਤੀਜਿਆਂ ਵਿੱਚ ਪੰਜਾਬ ਦੇ ਕੇਸ਼ਵ ਮਿੱਤਲ ਨੇ ਆਲ ਇੰਡੀਆ ਰੈਂਕ 7 ਨਾਲ ਪੰਜਾਬ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਬਾਅਦ, ਆਲ ਇੰਡੀਆ ਰੈਂਕ 28 ‘ਤੇ ਰਹਿਣ ਵਾਲੇ ਹਿਮਾਂਕ ਬਘੇਲ ਨੇ ਪੰਜਾਬ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜਾਰੀ ਕੀਤੇ ਗਏ NEET UG 2025 ਦੇ ਨਤੀਜੇ ਅਨੁਸਾਰ, ਕੇਸ਼ਵ ਨੇ 99.99 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸੱਤਵਾਂ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ। ਨੈਸ਼ਨਲ ਐਲੀਜਿਬਿਲੀਟੀ ਐਂਟਰੈਂਸ ਟੈਸਟ (NEET)-2025 ਦਾ ਇਹ ਨਤੀਜਾ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਆਇਆ ਹੈ।

 

ਬਰਨਾਲਾ ਦੇ ਤਪਾ ਮੰਡੀ ਦੇ ਰਹਿਣ ਵਾਲੇ ਕੇਸ਼ਵ ਮਿੱਤਲ ਦੇ ਪਿਤਾ ਪੇਸ਼ੇ ਤੋਂ ਡਾਕਟਰ ਹਨ ਤੇ ਉਨ੍ਹਾਂ ਦੀ ਮਾਂ ਘਰੇਲੂ ਔਰਤ ਹੈ। ਜਦੋਂ ਕੇਸ਼ਵ ਮਿੱਤਲ ਦੇ ਪਿਤਾ ਡਾ. ਪ੍ਰਬੋਧ ਮਿੱਤਲ ਨੇ ਨਤੀਜਾ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਤੇ ਉਨ੍ਹਾਂ ਦੇ ਪੁੱਤਰ ਕੇਸ਼ਵ ਮਿੱਤਲ ਨੇ ਪੂਰੇ ਦੇਸ਼ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ।

ਕੇਸ਼ਵ ਮਿੱਤਲ ਦੇ ਪਿਤਾ ਪ੍ਰਬੋਧ ਮਿੱਤਲ ਦਾ ਕਹਿਣਾ ਹੈ ਕਿ ਕੇਸ਼ਵ ਪਹਿਲੇ ਦਿਨ ਤੋਂ ਹੀ ਪੜ੍ਹਾਈ ‘ਤੇ ਪੂਰਾ ਧਿਆਨ ਕੇਂਦਰਿਤ ਕਰ ਰਿਹਾ ਸੀ ਅਤੇ ਇਸ ਰੈਂਕ ਨੇ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ।

Back to top button