India
NIA ਵਲੋਂ ਪੰਜਾਬ ਵਿੱਚ ਅੱਤਵਾਦੀ ਹਮਲੇ ਦੀ ਚੇਤਾਵਨੀ, ਪਹਿਲਾ ਨਿਸ਼ਾਨਾ ਪੰਜਾਬ ਦੇ ਪੁਲਿਸ ਥਾਣੇ
NIA warns of terrorist attack in Punjab: NIA





ਰਾਸ਼ਟਰੀ ਸੁਰੱਖਿਆ ਏਜੰਸੀ (ਐਨਆਈਏ) ਨੇ ਪੰਜਾਬ ਪੁਲਿਸ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਹੈ। ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਨੂੰ ਅੱਤਵਾਦੀ ਹਮਲਿਆਂ ਨਾਲ ਭੜਕਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਵਿੱਚ ਪਹਿਲਾ ਨਿਸ਼ਾਨਾ ਪੰਜਾਬ ਦੇ ਪੁਲਿਸ ਥਾਣੇ ਹੋਣਗੇ। ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਰੀਬ ਪੰਜ ਥਾਣਿਆਂ ‘ਤੇ ਗ੍ਰਨੇਡ ਅਤੇ ਆਈਈਡੀ ਹਮਲੇ ਹੋ ਚੁੱਕੇ ਹਨ।
ਜਿਸ ਤੋਂ ਬਾਅਦ NIA ਪੰਜਾਬ ‘ਤੇ ਨਜ਼ਰ ਰੱਖ ਰਹੀ ਸੀ। ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨੀ ਅੱਤਵਾਦੀ 1984 ਵਿੱਚ ਵਰਤੇ ਗਏ ਡੈੱਡ ਡ੍ਰੌਪ ਮਾਡਲ ਦੀ ਤਰਜ਼ ‘ਤੇ ਹਮਲੇ ਕਰ ਰਹੇ ਹਨ।