Jalandhar

NRI ਸਭਾ ਪੰਜਾਬ ਪ੍ਰਵਾਸੀ ਪੰਜਾਬੀਆ ਦੇ ਹਰ ਮਸਲੇ ਨੂੰ ਹੱਲ ਕਰਨ ਲਈ ਸਦਾ ਹੀ ਤੱਤਪਰ-ਪ੍ਰਧਾਨ NRI ਸਭਾ ਪੰਜਾਬ

NRI Sabha Punjab is always ready to resolve every issue of NRI Punjabis - President NRI Sabha Punjab

NRI ਸਭਾ ਪੰਜਾਬ ਪ੍ਰਵਾਸੀ ਪੰਜਾਬੀਆ ਦੇ ਹਰ ਮਸਲੇ ਨੂੰ ਹੱਲ ਕਰਨ ਲਈ ਸਦਾ ਹੀ ਤੱਤਪਰ -ਪ੍ਰਧਾਨ NRI ਸਭਾ ਪੰਜਾਬ
ਜਲੰਧਰ / ਐਸ ਐਸ ਚਾਹਲ
NRI ਪੰਜਾਬੀਆਂ ਦੇ ਮਸਲੇ ਆਨਲਾਈਨ ਢੰਗ ਨਾਲ ਹੱਲ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਕੋਈ ਵੀ ਪ੍ਰਵਾਸੀ ਪੰਜਾਬੀ, ਸੂਬੇ ਨਾਲ ਸਬੰਧਤ ਆਪਣੇ ਕਿਸੇ ਵੀ ਮਾਮਲੇ ਸਬੰਧੀ ਆਨਲਾਈਨ ਸ਼ਿਕਾਇਤ ਕਰ ਸਕਦੇ ਹਨ। ਇਸ ਦੇ ਚਲਦਿਆਂ ਹੁਣ ਭਾਰਤ ਪਾਕਿ ਜੰਗ ਦੌਰਾਨ ਪੰਜਾਬ ਆਏ NRI ਪੰਜਾਬੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂ ਕਿ ਐਨ ਆਰ ਆਈ ਸਭਾ ਪੰਜਾਬ ਆਪਣੇ ਪਰਵਾਸੀ ਵੀਰਾਂ- ਭੈਣਾਂ ਦੇ ਹਰ ਦੁੱਖ ਸੁੱਖ ਲਈ ਸਦਾ ਹੀ ਸੇਵਾ ਲਈ ਹਾਜਰ ਹੈ ,

ਟਰੰਪ ਦਾ ਨਹੀਂ ਚੱਲਿਆ ਕਾਰਡ, ਪਾਕਿ ਵਲੋਂ ਸੀਜ਼ਫਾਇਰ ਦਾ ਉਲੰਘਣ, ਗੋਲੀਬਾਰੀ ‘ਚ 5 ਨਾਗਰਿਕਾਂ ਦੀ ਮੌਤ

ਇਹ ਗੱਲ ਦਾ ਪ੍ਰਗਟਾਵਾ ਕਰਦਿਆਂ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਮੈਡਮ ਪਲਵਿੰਦਰ ਕੌਰ ਬੰਗਾ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਤੇ ਸ਼ਿਕਾਇਤਾਂ ਦਾ ਛੇਤੀ ਤੇ ਠੋਸ ਨਿਪਟਾਰਾ ਕਰਨ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਤਰਜੀਹੀ ਆਧਾਰ ‘ਤੇ ਹੱਲ ਕੀਤੇ ਹਨ। ਮੈਡਮ ਬੰਗਾ ਨੇ ਕਿਹਾ ਕਿ ਜੇਕਰ ਕਿਸੇ ਵੀ ਪ੍ਰਵਾਸੀ ਪੰਜਾਬੀ ਨੂੰ ਕੋਈ ਵੀ ਮੁਸ਼ਕਲ ਆਓਂਦੀ ਹੈ ਤਾਂ ਉਹ ਤੁਰੰਤ ਐਨ ਆਰ ਆਈ ਸਭਾ ਪੰਜਾਬ ਦੇ ਦਫਤਰ ਜਲੰਧਰ ਆਣ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ ਅਤੇ ਆਪਣੀ ਹਰ ਮੁਸ਼ਕਲ ਦਾ ਹੱਲ ਕਰ ਸਕਦਾ ਹੈ।

Back to top button