ਐਨਆਰਆਈ ਸਭਾ ਪੰਜਾਬ ਜਲੰਧਰ ਵਿਖੇ ਕੁਲਦੀਪ ਸਿੰਘ ਧਾਲੀਵਾਲ ਵਿਦੇਸ਼ ਕੈਬਨਿਟ ਮੰਤਰੀ ਕਲ੍ਹ ਨੂੰ ਕਰਨਗੇ ਨਵੀਂ ਵੈੱਬਸਾਈਟ ਲਾਂਚ
ਜਲੰਧਰ / ਚਾਹਲ
ਪੰਜਾਬ ਭਰ ਦੇ ਐਨ ਆਰ ਆਈ ਲੋਕਾਂ ਦੀਆਂ ਮੁਸ਼ਕਲਾਂ ਅਤੇ ਖਾਸ ਲੋੜ੍ਹਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਵਿਦੇਸ਼ਾਂ ਚ ਗਏ ਪੰਜਾਬੀ ਲੋਕਾਂ ਨੂੰ ਰਾਜ ਭਰ ਚ ਕਿਸੇ ਵੀ ਰੁਕਾਵਟ ਦਾ ਸ਼ਾਹਮਣਾ ਨਾ ਕਰਨਾ ਪਵੇ , ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਨਆਰਆਈ ਸਭਾ ਪੰਜਾਬ ਦੇ ਪ੍ਰਧਾਨ ਪਰਵਿੰਦਰ ਕੌਰ ਨੇ ਦਸਿਆ ਕਿ ਐਨ ਆਰ ਆਈ ਸਭਾ ਪੰਜਾਬ ਦੇ ਸਰਪ੍ਰਸਤ ਮੁੱਖ ਮੰਤਰੀ ਭਗਵੰਤ ਸਿੰਘ ਦੇ ਆਦੇਸ਼ਾਂ ਤਹਿਤ ਐਨਆਰਆਈ ਸਭਾ ਪੰਜਾਬ ਜਲੰਧਰ ਵਿਖੇ ਕੱਲ 28 ਦਸੰਬਰ, 2024 (ਸ਼ਨੀਵਾਰ) ਨੂੰ ਦੁਪਹਿਰ 12.00 ਵਜੇ ਆਪਣੇ ਮੀਟਿੰਗ ਹਾਲ ਵਿੱਚ ਆਪਣੀ ਨਵੀਂ ਬਣਾਈ ਗਈ ਵੈੱਬਸਾਈਟ ਨੂੰ ਮਾਨਯੋਗ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਅਤੇ ਮੁੱਖ ਮਹਿਮਾਨ ਕੁਲਦੀਪ ਸਿੰਘ ਧਾਲੀਵਾਲ ਲਾਂਚ ਕਰਨਗੇ।
ਐਨਆਰਆਈ ਸਭਾ ਪੰਜਾਬ ਪ੍ਰਧਾਨ ਪਰਵਿੰਦਰ ਕੌਰ ਨੇ ਦਸਿਆ ਕਿ ਨਵੀਂ ਬਣਾਈ ਗਈ ਵੈੱਬਸਾਈਟ ‘ਚ ਜਿੱਥੇ ਹੁਣ ਐਨ ਆਰ ਆਈ ਲੋਕ ਆਪਣੀ ਮੈਮਬਰਸ਼ਿਪ ਆਨ ਲਾਇਨ ਲੈ ਸਕਣਗੇ ਉਥੇ ਓਹ ਵਿਦੇਸ਼ਾਂ ‘ਚ ਬੈਠੇ ਆਪਣੀ ਹਰ ਮੁਸ਼ਕਲ ਦੀ ਸ਼ਿਕਾਇਤ ਵੀਂ ਵੈਬਸਾਇਟ ਤੇ ਕਰਵਾ ਸਕਦੇ ਹਨ.