Jalandhar

NRI ਸਭਾ ਪੰਜਾਬ ਦੇ ਨਵੇਂ ਪ੍ਰਧਾਨ ਚੁਣਨ ਲਈ ਇਸ ਮਹੀਨੇ ਹੋ ਸਕਦੀਆਂ ਨੇ ਚੋਣਾਂ !

Elections to elect new president of NRI Sabha Punjab may be held this month!

Elections to elect new president of NRI Sabha Punjab may be held this month!

ਐੱਨਆਰਆਈ ਸਭਾ ਨੂੰ ਨਵਾਂ ਪ੍ਰਧਾਨ ਮਿਲਣ ਦੀ ਆਸ ਹੈ। ਪ੍ਰਧਾਨਗੀ ਅਹੁਦੇ ਲਈ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਹਰ ਲਾਉਣ ਦੀ ਗੱਲ ਸਾਹਮਣੇ ਰਹੀ ਹੈ। ਸਭਾ ਵੱਲੋਂ ਚੋਣ ਕਰਵਾਉਣ ਲਈ ਪ੍ਰਸਤਾਵ ਭੇਜਿਆ ਗਿਆ ਹੈ। ਸਭਾ ਦੇ ਮੁੱਖ ਮੰਤਰੀ ਚੀਫ ਪੈਟਰਨ ਹੋਣ ਨਾਤੇ ਚੋਣਾਂ ਕਰਵਾਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ।

ਸਤੰਬਰ ਵਿਚ ਹੀ ਚੋਣ ਪ੍ਰਕਿਰਿਆ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਵਿਚ ਵੋਟਾਂ ਵਿਚ ਸੋਧ ਦੇ ਨਾਲ-ਨਾਲ ਉਮੀਦਵਾਰਾਂ ਦੀ ਦਾਅਵੇਦਾਰੀ ਪੇਸ਼ ਕਰਨ ਦੇ ਕੰਮ ਹੋਣੇ ਹਨ। ਸਭਾ ਪ੍ਰਧਾਨ ਦੀ ਕੁਰਸੀ ਪੰਜ ਜਨਵਰੀ ਤੋਂ ਖਾਲੀ ਪਈ ਹੈ। ਇਸ ਤੋਂ ਪਹਿਲਾਂ ਪਰਵਿੰਦਰ ਕੌਰ ਬੰਗਾ ਸਭਾ ਦੀ ਪ੍ਰਧਾਨ ਸਨ। ਸਭਾ ਦੇ ਕੋਲ ਐੱਨਆਰਆਈਜ਼ ਦੀਆਂ ਸ਼ਿਕਾਇਤਾਂ ਤਾਂ ਪੁੱਜ ਰਹੀਆਂ ਹਨ, ਜਿਨ੍ਹਾਂ ਦਾ ਨਿਪਟਾਰਾ ਚੇਅਰਮੈਨ ਤੇ ਐਗਜ਼ੀਕਿਊਟਿਵ ਕਰ ਰਹੇ ਹਨ।

 

ਇਸ ਬਾਰੇ ਐੱਨਆਰਆਈ ਸਭਾ ਪੰਜਾਬ ਦੇ ਚੇਅਰਮੈਨ ਤੇ ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਨੇ ਕਿਹਾ ਕਿ ਚੋਣ ਕਰਵਾਉਣ ਨੂੰ ਲੈ ਕੇ ਸ਼ਡਿਊਲ ਭੇਜਿਆ ਚੁੱਕਾ ਹੈ। ਉਮੀਦ ਹੈ ਕਿ ਦਸੰਬਰ ਮਹੀਨੇ ਚੋਣਾਂ ਹੋ ਸਕਦੀਆਂ ਹਨ। 

Back to top button