Latest news

Glime India News

Central prison inmate exposes prison officer's black business

ਵਿਦੇਸ਼ਾਂ ‘ਚ ਭਾਰਤੀਆਂ ਦੀ ਬੱਲੇ-ਬੱਲੇ, 200 ਭਾਰਤੀ 15 ਦੇਸ਼ਾਂ ‘ਚ ਵੱਡੇ-2 ਦੇ ਅਹੁਦਿਆਂ ਦੇ ਬਣੇ ਮਾਲਕ

ਅਮਰੀਕਾ ਅਤੇ ਬ੍ਰਿਟੇਨ ਸਣੇ ਕਰੀਬ 15 ਦੇਸ਼ਾਂ ਵਿਚ ਭਾਰਤੀ ਮੂਲ ਦੇ 200 ਤੋਂ ਜ਼ਿਆਦਾ ਲੋਕ ਅਗਵਾਈ ਦੇ ਅਹੁਦਿਆਂ ਉੱਤੇ ਕਾਬਿਜ ਹਨ। ਭਾਰਤੀ ਭਾਈਚਾਰੇ ਵਿਚਾਲੇ ਕੰਮ ਕਰਨ ਵਾਲੇ ਅਮਰੀਕਾ ਸਥਿਤ ਇਕ ਸੰਗਠਨ ਮੁਤਾਬਕ ਇਨ੍ਹਾਂ ਵਿਚੋਂ 60 ਲੋਕ ਕੈਬਨਿਟ ਰੈਂਕ ਦੇ ਅਹੁਦਿਆਂ ਉੱਤੇ ਕਾਬਿਜ ਹਨ। ਸੋਮਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿਚ ਸਫ਼ਾਰਤੀ, ਸੰਸਦ ਮੈਂਬਰ-ਵਿਧਾਇਕ, ਕੇਂਦਰੀ ਬੈਂਕਾਂ ਦੇ ਪ੍ਰਮੁੱਖ ਅਤੇ ਚੋਟੀ ਦੇ ਨੌਕਰਸ਼ਾਹ ਸ਼ਾਮਲ ਹਨ। ਜਦੋਂ ਕਿ ਉਪਰੋਕਤ 15 ਦੇਸ਼ਾਂ ਵਿਚ ਆਸਟਰੇਲੀਆ, ਕੈਨੇਡਾ, ਸਿੰਗਾਪੁਰ, ਦੱਖਣ ਅਫਰੀਕਾ, ਸੰਯੁਕਤ ਅਰਬ ਅਮੀਰਾਤ, ਬ੍ਰਿਟੇਨ ਅਤੇ ਅਮਰੀਕਾ ਜਿਹੇ ਦੇਸ਼ ਸ਼ਾਮਲ ਹਨ।

2021 ਇੰਡੀਆਸਪੋਰਾ ਗਰਵਨਮੈਂਟ ਲੀਡਰਸ’ ਦੀ ਆਪਣੀ ਤਰ੍ਹਾਂ ਦੀ ਪਹਿਲੀ ਸੂਚੀ ਵਿਚ ਇਹ ਜਾਣਕਾਰੀ ਦਿੱਤੀ ਗਈ। ਸਰਕਾਰੀ ਵੈੱਬਸਾਇਟਾਂ ਅਤੇ ਜਨਤਕ ਰੂਪ ਨਾਲ ਉਪਲੱਬਧ ਹੋਰ ਸੰਸਾਧਨਾਂ ਦੇ ਆਧਾਰ ਉੱਤੇ ਤਿਆਰ ਕੀਤੀ ਗਈ ਇਸ ਸੂਚੀ ਵਿਚ ਦੱਸਿਆ ਗਿਆ ਹੈ ਕਿ ਭਾਰਤੀ ਮੂਲ ਦੇ 200 ਤੋਂ ਜ਼ਿਆਦਾ ਨੇਤਾ ਦੁਨੀਆਭਰ ਦੇ 15 ਦੇਸ਼ਾਂ ਵਿਚ ਲੋਕ ਸੇਵਾ ਦੇ ਚੋਟੀ ਦੇ ਅਹੁਦਿਆਂ ਉੱਤੇ ਪੁੱਜੇ ਹਨ ਤੇ ਇਨ੍ਹਾਂ ਵਿਚੋਂ 60 ਤੋਂ ਜ਼ਿਆਦਾ ਲੋਕ ਕੈਬਨਿਟ ਵਿਚ ਅਹੁਦੇ ਸੰਭਾਲ ਰਹੇ ਹਨ।

‘ਇੰਡਿਆਸਪੋਰਾ’ ਦੇ ਸੰਸਥਾਪਕ, ਉਦਯੋਗਪਤੀ ਅਤੇ ਨਿਵੇਸ਼ਕ ਐਮ.ਆਰ. ਰੰਗਾਸਵਾਮੀ ਨੇ ਕਿਹਾ ਕਿ ਇਹ ਬਹੁਤ ਦੀ ਮਾਣ ਕਰਨ ਵਾਲੀ ਗੱਲ ਹੈ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰੀ ਦੇਸ਼ ਦੀ ਪਹਿਲੀ ਮਹਿਲਾ ਤੇ ਪਹਿਲੀ ਗੈਰ-ਗੋਰੀ ਉਪਰਾਸ਼ਟਰਪਤੀ ਭਾਰਤੀ ਮੂਲ ਦੀ ਹੈ। ਅਮਰੀਕੀ ਸੰਸਦ ਅਮ੍ਰਿਤ ਬੇਰਾ ਨੇ ਕਿਹਾ ਕਿ ‘2021 ਇੰਡੀਆਸਪੋਰਾ ਗਰਵਨਮੈਂਟ ਲੀਡਰਸ’ ਦੀ ਸੂਚੀ ਵਿਚ ਸ਼ਾਮਿਲ ਹੋਣਾ ਮੇਰੇ ਲਈ ਮਾਣ ਦੀ ਗੱਲ ਹੈ। ਸੰਸਦ ਵਿਚ ਸਭ ਤੋਂ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸੰਸਦ ਮੈਂਬਰ ਦੇ ਤੌਰ ਉੱਤੇ, ਮੈਨੂੰ ਭਾਰਤੀ-ਅਮਰੀਕੀ ਭਾਈਚਾਰੇ ਦਾ ਨੇਤਾ ਬਣ ਕੇ ਮਾਣ ਹੈ। ਇਹ ਭਾਈਚਾਰਾ ਅਮਰੀਕੀ ਜੀਵਨ ਅਤੇ ਸਮਾਜ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ।