Latest news

ਰਿਹਾਇਸ਼ੀ ਇਲਾਕੇ ‘ਚ ਡਿੱਗਿਆ ਜਹਾਜ਼, ਇੱਕ ਸਕੂਲ, 2 ਘਰ ਸੜਕੇ ਸੁਆਹ, 2 ਲੋਕਾਂ ਦੀ ਮੌਤ, ਅਨੇਕਾਂ ਜ਼ਖਮੀ

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਦੋ ਘਰ ਅੱਗ ਨਾਲ ਸੜ ਕੇ ਸੁਆਹ ਹੋ ਗਏ ਤੇ ਇੱਕ ਸਕੂਲ ਵੀ ਇਸ ਦੀ ਲਪੇਟ ਵਿੱਚ ਆ ਗਿਆ। ਦੱਖਣੀ ਇਲਾਕੇ ‘ਚ ਹੋਏ ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ।

ਜਾਣਕਾਰੀ ਮੁਤਾਬਕ ਦੋ ਇੰਜਣਾਂ ਵਾਲੇ ਇਸ ‘ਸੇਸਨਾ-340 ਜਹਾਜ਼ ਨੇ ਐਰਿਜੋਨਾ ਦੇ ਯੂਮਾ ਤੋਂ ਉਡਾਣ ਭਰੀ ਸੀ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦੇ ਹੈ ਕਿ ਫਾਇਰ ਬ੍ਰਿਗੇਡ ਦੇ ਕਰਮੀ ਜਹਾਜ਼ ਅਤੇ ਉਸ ਨਾਲ ਮਕਾਨਾਂ ਨੂੰ ਲੱਗੀ ਅੱਗ ਨੂੰ ਬੁਝਾਉਣ ‘ਚ ਕਾਫ਼ੀ ਮਸ਼ੱਕਤ ਕਰ ਰਹੇ ਨੇ।

ਸ਼ਹਿਰ ਦੇ ਫਾਇਰ ਚੀਫ਼ ਜੌਨ ਗਾਰਲੋ ਦਾ ਕਹਿਣਾ ਹੈ ਕਿ ਕਈ ਮਕਾਨ ਤੇ ਵਾਹਨ ਇਸ ਜਹਾਜ਼ ਦੀ ਲਪੇਟ ਵਿੱਚ ਆ ਗਏ। ਜਿਨ੍ਹਾਂ ਵਾਹਨਾਂ ਨੂੰ ਇਸ ਨੇ ਟੱਕਰ ਮਾਰੀ, ਉਨ੍ਹਾਂ ਵਿੱਚ ਏਯੂਪੀਐਸ ਟਰੱਕ ਵੀ ਸ਼ਾਮਲ ਸੀ, ਜਿਸ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਹਾਦਸੇ ‘ਚ ਤਿੰਨ ਘਰਾਂ ਨੂੰ ਨੁਕਸਾਨ ਪੁੱਜਾ ਅਤੇ ਦੋ ਪੂਰੀ ਤਰ੍ਹਾਂ ਸੜ ਗਏ। ਹਾਦਸੇ ਬਾਰੇ ਸੂਚਨਾ ਮਿਲਦੇ ਹੀ ਅੱਗ ਬੁਝਾਊ ਦਸਤਾ ਮੌਕੇ ‘ਤੇ ਪਹੁੰਚ ਗਿਆ, ਜਿਸ ਨੇ ਕਾਫ਼ੀ ਮਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ। ਘਟਨਾ ਵਾਲੀ ਥਾਂ ‘ਤੇ ਗੁਆਂਢ ‘ਚ ਰਹਿੰਦੀ ਮਹਿਲਾ ਜੇਨਿਫਰ ਵਾਰਡ ਨੇ ਦੱਸਿਆ ਕਿ ਉਹ ਆਪਣੇ ਘਰ ‘ਚ ਫ਼ਿਲਮ ਦੇਖ ਰਹੀ ਸੀ। ਇਸੇ ਦੌਰਾਨ ਉਸ ਨੂੰ ਮਹਿਸੂਸ ਹੋਇਆ ਕਿ ਉਸ ਦਾ ਘਰ ਹਿੱਲ ਰਿਹਾ ਹੈ। ਉਸ ਨੇ ਸੋਚਿਆ ਕਿ ਉਸ ਦੇ ਘਰ ‘ਤੇ ਇੱਕ ਦਰੱਖਤ ਡਿੱਗ ਗਿਆ ਹੈ। ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਸੀ।