Jalandhar

PM ਮੋਦੀ ਦੀ ਕਵਰਿਜ਼ ਲਈ ਭਾਜਪਾ ਦੇ ਇਕ ਨੇਤਾ ਨੇ 5-5 ਹਜ਼ਾਰ ‘ਚ ਕੁਝ ‘ਵੈਬ-ਪੋਟਲਾ’ ਨੂੰ ਦਿੱਤਾ ਠੇਕਾ !

A BJP leader gave a contract to some web portal for 5000 each to cover PM Modi.

ਜਲੰਧਰ (GIN) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੋਣ ਰੈਲੀ ਲਈ ਸ਼ਹਿਰ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ। ਭਾਜਪਾ ਦੇ ਲੋਕਲ ਨੇਤਾ ਸ਼ੋਸ਼ਲ ਮੀਡੀਆ ਤੇ ਵਾਹ ਵਾਹ ਖੱਟਣ ਲਈ ਤਰਲੋ ਮੱਛੀ ਹੋ ਰਹੇ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਇਕ ਨੇਤਾ ਵਲੋਂ ਭਾਜਪਾ ਦੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਕੁਝ ਕੁ ਮੀਡੀਆ ਕਰਮੀਆਂ ਨੂੰ ਬਸਤੀਆ ਇਲਾਕੇ ਦੀ ਹਵੇਲੀ ਵਿੱਚ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ 5-5 ਹਜਾਰ ਰੁਪਏ ਦਿੱਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਪੈਸੇ ਦਿੱਤੇ ਗਏ ਸਨ, ਉਨ੍ਹਾਂ ਨੂੰ ਰੈਲੀ ਵਿਚ ਨਹੀਂ ਜਾਣ ਵੀ ਨਹੀਂ ਦਿੱਤਾ ਜਾਵੇਗਾ ਪਰ ਉਹ ਪੱਤਰਕਾਰ ਸਿਰਫ ਆਪਣੇ-2 ਪੋਰਟਲ ‘ਤੇ ਖ਼ਬਰਾਂ ਚਲਾਉਣਗੇ ਜਿਸ ਵਿਚ ਉਨ੍ਹਾਂ ਦੀ ਤਾਰੀਫ਼ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਬਸਤੀ ਇਲਾਕੇ ਵਿੱਚ ਲਸੂੜੀ ਮੁਹੱਲੇ ਦੇ ਨੇੜੇ ਇੱਕ ਹਵੇਲੀ ਹੈ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਰਾਜ ਰਿਹਾ ਅਤੇ ਇਸ ਹਵੇਲੀ ਵਿੱਚ ਇਕ ਆਗੂ ਦੇ ਕਰੀਬੀ ਸਾਥੀਆਂ ਵੱਲੋਂ 5-5 ਹਜਾਰ ਰੁਪਏ ਲਗਭਗ 40 ਪੱਤਰਕਾਰਾਂ ਨੂੰ ਦਿਤੇ ਗਏ ਜਿਹੜੇ ਪਤਰਕਾਰ ਸਿਰਫ ਬਸਤੀ ਖੇਤਰ ਨਾਲ ਸਬੰਧਤ ਹਨ।

ਦੱਸ ਦੇਈਏ ਕਿ ਜਲੰਧਰ ਸ਼ਹਿਰ ਵਿੱਚ 400 ਦੇ ਕਰੀਬ ਪੱਤਰਕਾਰ ਹਨ ਅਤੇ ਉਹ ਸਿਰਫ਼ 40 ਪੱਤਰਕਾਰਾਂ ਨੂੰ ਹੀ ਪੈਸੇ ਵੰਡ ਰਹੇ ਹਨ। ਸੂਤਰਾਂ ਮੁਤਾਬਿਕ ਪਾਰਟੀ ਵੱਲੋਂ ਦਿੱਤੇ ਪੈਕੇਜ ‘ਤੇ ਇਸ ਕੰਮ ਲਈ ਲਗਾਏ ਗਏ ਇਕ ਵਿਅਕਤੀ ਵਲੋਂ ਕੁਝ ਫਰਜ਼ੀ ਪੱਤਰਕਾਰਾਂ ਨੂੰ ਖੜ੍ਹਾ ਕਰਕੇ ਅਤੇ ਪੈਸੇ ਵੰਡੇ ਸ਼ੋਅ ਕਰਕੇ ਸਿਰਫ ਆਪਣੀ ਜੇਬ ਗਰਮ ਕੀਤੀ ਗਈ ਹੈ । ਪਿਛਲੀ ਵਾਰ ਵੀ ਹੋਟਲਾਂ ‘ਚ ਐਸ਼ੋ-ਆਰਾਮ ਕਰਨ ਅਤੇ ਲਗਜ਼ਰੀ ਭੋਜਨ ਖਾਣ ਤੋਂ ਬਾਅਦ ਸੀਟ ‘ਤੇ ਲੱਖਾਂ ਕਰੋੜਾਂ ਰੁਪਏ ਖਰਚੇ ਗਏ ਸਨ ਪਰ ਵੋਟਾਂ ਵੋਟਾਂ ਫਿਰ ਵੀ ਕੁਝ ਕੁ ਗਿਣਤੀ ਵਿਚ ਹੀ ਪ੍ਰਾਪਤ ਹੋਯੀਆਂ ਸਨ,ਪਰ ਜੇਕਰ ਭਾਰਤੀ ਜਨਤਾ ਪਾਰਟੀ ਦੀ ਹਾਲਤ ਅਗੋ ਵੀ ਇਹੀ ਚਲਦੀ ਰਹੀ ਤਾਂ ਜਲੰਧਰ ਦੀ ਸੀਟ ਕਿਸੇ ਵੀ ਹਾਲਤ ਚ ਹਾਂਸਲ ਨਹੀਂ ਹੋ ਸਕੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈਕਮਾਂਡ ਇਹੋ ਜਿਹੇ ਲੋਕਾਂ ਨੂੰ ਖੁੱਡੇ ਲਾਈਨ ਲਗਾਵੇਗੀ ਜਾ ਫਿਰ ਕੁੰਭਕਰਨੀ ਨੀਦ ਹੀ ਸੁੱਤੀ ਰਹੇਗੀ

Back to top button