Jalandhar
PM ਦੇ ਦੌਰੇ ਤੋਂ ਪਹਿਲਾਂ ਜਲੰਧਰ ‘ਚ ਨਾਕਾ ਤੋੜ ਕੇ ਫਰਾਰ ਹੋਏ ਕਾਰਸਵਾਰਾ ਨੇ ਪੁਲਿਸ ਨੂੰ ਪਈ ਭਾਜੜ
Car driver escapes after breaking checkpoint in Jalandhar ahead of PM's visit, police chased

Car driver escapes after breaking checkpoint in Jalandhar ahead of PM’s visit, police chased
ਜਲੰਧਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਗਾਮੀ ਦੌਰੇ ਨੂੰ ਲੈ ਕੇ ਪੁਲਿਸ ਨੇ ਸ਼ਹਿਰ ਭਰ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਇਸੇ ਤਹਿਤ ਲਾਂਬੜਾ ’ਚ ਪੁਲਿਸ ਨੇ ਵਿਸ਼ੇਸ਼ ਨਾਕਾ ਲਾਇਆ ਹੋਇਆ ਸੀ। ਸ਼ਾਮ ਸਮੇਂ ਇਕ ਕਾਰ ’ਚ ਸਵਾਰ ਕੁਝ ਨੌਜਵਾਨਾਂ ਨੇ ਨਾਕੇ ‘ਤੇ ਰੁਕਣ ਦੀ ਬਜਾਏ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਤਰਥੱਲੀ ਮਚ ਗਿਆ। ਡਿਊਟੀ ‘ਤੇ ਤਾਇਨਾਤ ਇਕ ਪੁਲਿਸ ਮੁਲਾਜ਼ਮ ਨੇ ਜਦੋਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਗੱਡੀ ਉਸ ਵੱਲ ਮੋੜ ਦਿੱਤੀ ਤੇ ਉਸਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹੋਏ ਮੌਕੇ ਤੋਂ ਭੱਜ ਗਿਆ।









