Latest news

Glime India News

ਪੁਲਿਸ ਕਮਿਸ਼ਨੇਟ ਵਲੋਂ 6 ਕਰੋੜ ਦੀ ਨਸ਼ੀਲੀ ਦਵਾਈਆਂ ਦੀ ਖੇਪ ਬਰਾਮਦ

ਲੁਧਿਆਣਾ ਪੁਲਿਸ ਨੇ ਨਜਾਇਜ਼ ਨਸ਼ਾ ਤਸਕਰੀ ਦੇ ਮਾਮਲੇ ਵਿੱਚ 6 ਕਰੋੜ ਰੁਪਏ ਦੀ ਦੂਜੀ ਖੇਪ ਬਰਾਮਦ ਕੀਤੀ ਹੈ। ਜਦੋਂ ਕਿ ਪਹਿਲਾਂ ਪੁਲਿਸ ਨੇ 4 ਕਰੋੜ ਰੁਪਏ ਦੇ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਸੀ , ਜਿਸ ਨਾਲ ਕੁੱਲ ਅੰਕੜਾ 10 ਕਰੋੜ ਤੱਕ ਪਹੁੰਚ ਗਿਆ ਹੈ। ਇਹ ਬਰਾਮਦਗੀ ਰਾਜਸਥਾਨ ਤੋਂ ਹੋਈ ਹੈ। ਜੋ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪੁੱਛਗਿੱਛ ਦੇ ਅਧਾਰ ਤੇ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਦੋਵਾਂ ਮੁਲਜ਼ਮਾਂ ਨੂੰ 17 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਤੋਂ ਸੂਚਨਾ ਮਿਲਣ ਤੋਂ ਬਾਅਦ 7 ਅਕਤੂਬਰ ਨੂੰ ਰਾਜਸਥਾਨ ਦੇ ਖੈਰਥਲ ਅਲਵਰ ਤੋਂ ਦੋ ਮੁਲਜ਼ਮ ਅਤੇ ਬਾਅਦ ਵਿਚ ਮੁੱਖ ਤਸਕਰ ਨੂੰ ਰਾਜਸਥਾਨ ਦੇ ਸੀਕਰ ਰੋਡ, ਜੈਪੁਰ ਤੋਂ ਕਾਬੂ ਕੀਤਾ ਗਿਆ।

Leave a Comment