ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਾਜ ਦੇ ਸਾਰੇ ਸਰਕਾਰੀ/ਏਟਿਡ/ਐਫੀਲੀਏਟਿਡ/ਐਸੋਸਿਏਟਿਡ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਜਾਰੀ ਇੱਕ ਪੱਤਰ ਰਾਹੀਂ ਕਿਹਾ ਗਿਆ ਹੈ ਕਿ ਸੈਸ਼ਨ 2024 ਲਈ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਨਾਲ ਸਬੰਧਤ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਦੂਜੇ ਰਾਜਾਂ/ਬੋਰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ ਜਾਰੀ ਕਰਨ ਲਈ ਰਜਿਸਟ੍ਰੇਸ਼ਨ/ਨਿਰੰਤਰਤਾ ਦੇ ਸਬੰਧ ਵਿੱਚ ਕਈ ਸਕੂਲਾਂ ਦੁਆਰਾ ਬਹੁਤ ਸਾਰੇ ਵਿਦਿਆਰਥੀਆਂ ਦੇ ਦਸਤਾਵੇਜ਼ ਜਮ੍ਹਾ ਨਹੀਂ ਕਰਾਏ ਗਏ ਹਨ ਜਾਂ ਅਧੂਰੇ ਹਨ। ਦਸਤਾਵੇਜ਼ਾਂ ਦੀ ਘਾਟ ਕਾਰਨ, ਅਜਿਹੇ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ ਦੀ ਥਾਂ ‘ਤੇ ਐਰਰ ਦਰਜ ਕੀਤੀ ਗਈ ਹੈ।
ਦਫ਼ਤਰ ਤੋਂ ਵਾਇਰਲ ਹੋਈ ਅਸ਼ਲੀਲ ਵੀਡੀਓ ਨੇ ਮਚਾਇਆ ਭੜਥੂ ! ਦੇਖੋ ਵੀਡੀਓ
ਐਰਰ ਸੰਬੰਧੀ ਜਾਣਕਾਰੀ ਲਈ, ਕਿਰਪਾ ਕਰਕੇ ਆਪਣੇ ਸਕੂਲ ਦੇ ਰਜਿਸਟ੍ਰੇਸ਼ਨ ਪੋਰਟਲ ਵਿੱਚ ਆਪਣੀ ਲੌਗਇਨ ਆਈਡੀ ਨਾਲ ਫਾਰਮ ਜਾਂ ਹੋਰ ਬੋਰਡ ਰਜਿਸਟ੍ਰੇਸ਼ਨ ਨੰਬਰ ਲਿੰਕ ਦੇ ਅਧੀਨ ਜਾਂਚ ਕਰੋ। ਇਨ੍ਹਾਂ ਗਲਤੀਆਂ ਨੂੰ ਸੁਧਾਰਨ ਲਈ, ਸਬੰਧਤ ਦਸਤਾਵੇਜ਼ 31-01-2025 ਤੱਕ ਰਜਿਸਟ੍ਰੇਸ਼ਨ ਸ਼ਾਖਾ, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵਿਖੇ ਜਮ੍ਹਾਂ ਕਰਵਾਏ ਜਾਣੇ ਚਾਹੀਦੇ ਹਨ