PunjabPolitics

PTC ਨਿਊਜ਼ ਚੈਨਲ ਦੇ ਪੱਤਰਕਾਰ ਖਿਲਾਫ ਬਲੈਕਮੇਲ ਕਰਨ ‘ਤੇ FIR ਦਰਜ !

ਕੋਟਕਪੂਰਾ ਸ਼ਹਿਰ ਦੇ ਇਕ ਕਬਾੜ ਦੁਕਾਨਦਾਰ ਦੀ ਸ਼ਿਕਾਇਤ ਤੇ ਕੋਟਕਪੂਰਾ ਤੋਂ ਪੀਟੀਸੀ ਨਿਊਜ਼ ਚੈਨਲ ਦੇ ਪੱਤਰਕਾਰ ਸੁਨੀਲ ਜਿੰਦਲ ਖਿਲਾਫ ਕੋਟਕਪੂਰਾ ਥਾਣਾ ਸਿਟੀ ਅੰਦਰ ਆਈਪੀਸੀ 1860 ਦੀਆਂ ਧਾਰਾਵਾਂ 384, 386, 387 ਅਤੇ 506 ਦਾ ਪਰਚਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਨੂੰ ਲੈਕੇ ਅੱਜ ਕਬਾੜ ਦੁਕਾਨਦਾਰ ਯੂਨੀਅਨ ਕੋਟਕਪੂਰਾ ਵਲੋਂ ਸੂਰਜ ਪ੍ਰਕਾਸ਼ ਦੀ ਅਗੁਵਾਈ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਫਆਈਆਰ ਦੀ ਕਾਪੀ ਵਿਖਾਉਂਦੇ ਹੋਏ ਜਾਣਕਾਰੀ ਦਿੱਤੀ ਗਈ। ਇਸ ਮੋਕੇ ਸ਼ਿਕਾਇਤ ਕਰਤਾ ਅੰਕੁਰ ਗਰਗ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਪਿੱਤਾ ਪ੍ਰਦੀਪ ਕੁਮਾਰ ਉਰਫ ਦੀਪੂ ਕਬਾੜੀਆ ਸਰਕਾਰੀ ਮਹਿਕਮਿਆਂ ਵਿੱਚੋਂ ਪੁਰਾਣੇ ਵ੍ਹੀਕਲ ਅਤੇ ਹੋਰ ਕਬਾੜ ਦਾ ਸਾਮਾਨ ਨੀਲਾਮੀ ਦੌਰਾਨ ਖਰੀਦਦੇ ਹਨ। ਉਨ੍ਹਾਂ ਦੀ ਮੋਗਾ ਰੋਡ ਟਰੱਕ ਯੂਨੀਅਨ ਦੇ ਪਿੱਛੇ ਕਬਾੜ ਦੀ ਦੁਕਾਨ ਅਤੇ ਸਟੋਰ ਹੈ। ਉਨ੍ਹਾਂ ਦੱਸਿਆ ਕਿ ਅਕਸਰ ਹੀ ਸਾਡੇ ਕੋਲ ਸੁਨੀਲ ਜਿੰਦਲ ਨਾਂ ਦਾ ਪੱਤਰਕਾਰ ਆ ਜਾਂਦਾ ਸੀ।

ਸੁਨੀਲ ਜਿੰਦਲ ਅਪਣੇ ਆਪ ਨੂੰ ਪੀਟੀਸੀ ਨਿਊਜ਼ ਚੈਨਲ ਸਮੇਤ ਕਈ ਵੈਬ ਚੈਨਲਾਂ ਅਤੇ ਇਕ ਪੰਜਾਬੀ ਅਖਬਾਰ ਦਾ ਪੱਤਰਕਾਰ ਦੱਸਦਾ ਸੀ। ਇਸ ਤੋਂ ਬਿਨਾਂ ਇਹ ਆਪਨੇ ਆਪ ਨੂੰ ਪੱਤਰਕਾਰਾਂ ਦੀ ਯੂਨੀਅਨ ਦਾ ਪ੍ਰਧਾਨ ਵੀ ਦੱਸਦਾ ਸੀ। ਅਤੇ ਸਾਡੇ ਕੋਲ ਖੜੇ ਮੋਟਸਾਈਕਲਾਂ ਨੂੰ ਕੁੱਝ ਸਮਾਂ ਚਲਾਉਣ ਲਈ ਲੈ ਜਾਂਦਾ ਸੀ। ਇਹ ਸਾਨੂੰ ਪੱਤਰਕਾਰ ਹੋਣ ਦਾ ਡਰਾਵਾ ਦੇਕੇ ਇਹ ਮੋਟਸਾਈਕਲ ਲੈ ਜਾਂਦਾ ਸੀ ਅਤੇ ਸਾਨੂੰ ਇਸਦਾ ਕੋਈ ਕਿਰਾਇਆ ਵਗੈਰਾ ਨਹੀਂ ਦਿੰਦਾ ਸੀ ਅਤੇ ਇਸ ਤੋਂ ਬਿਨਾਂ ਲੋੜ ਪੈਣ ਤੇ ਕਬਾੜ ਦਾ ਸਾਮਾਨ ਵੀ ਬਿਨਾਂ ਪੈਸੇ ਦਿੱਤੇ ਚੁੱਕਕੇ ਲੈ ਜਾਂਦਾ ਸੀ। ਜਦੋਂ ਅਸੀਂ ਇਸਨੂੰ ਮੋਟਸਾਈਕਲ ਅਤੇ ਹੋਰ ਸਾਮਾਨ ਦੇਣਾ ਬੰਦ ਕਰ ਦਿੱਤਾ ਤਾਂ ਇਸਨੇ ਪੁਲਿਸ ਨੂੰ ਗਲਤ ਸੂਚਨਾ ਦੇਕੇ 27 ਮਈ ਨੂੰ ਸਵੇਰੇ ਪੰਜ ਵਜੇ ਸਾਡੀ ਦੁਕਾਨ ਤੇ ਰੇਡ ਪਵਾ ਦਿੱਤੀ ਅਤੇ ਪੁਲਸ ਦੇ ਮਗਰ ਹੀ ਇਹ ਖੁਦ ਆਪਣੇ ਕੈਮਰਾਮੈਨ ਨੂੰ ਲੈਕੇ ਵੀਡੀਓਗ੍ਰਾਫੀ ਕਰਨ ਪੁੱਜ ਗਿਆ।

ਇਸਨੇ ਮੈਂਨੂੰ ਬਦਨਾਮੀ ਅਤੇ ਹੋਰ ਪਰੇਸ਼ਾਨੀ ਦਾ ਡਰ ਵਿਖਾ ਕੇ ਵੀਡੀਓ ਨਾ ਚਲਾਉਣ ਦੀ ਐਵਜ ਵਿੱਚ ਮੇਰੇ ਕੋਲੋਂ 15000 ਰੁਪਏ ਵਸੂਲ ਲਏ। ਇਸ ਤੋਂ ਬਾਅਦ ਇਸਨੇ ਸਾਡੀ ਯੂਨੀਅਨ ਦੇ ਪ੍ਰਧਾਨ ਸੂਰਜ ਪ੍ਰਕਾਸ਼ ਨੂੰ ਕਿਹਾ ਕਿ ਜੇਕਰ ਗੱਲਬਾਤ ਕਰਨੀ ਹੈ ਤਾਂ ਅੰਕੁਰ ਇਸਦੇ ਪਿੱਤਾ ਪ੍ਰਦੀਪ ਅਤੇ ਚਚੇਰੇ ਭਰਾ ਚੰਦਨ ਕੁਮਾਰ ਪੁੱਤਰ ਸਤੀਸ਼ ਕੁਮਾਰ ਨੂੰ ਮੇਰੇ ਘਰੇ ਭੇਜ ਦਿਓ। ਘਰੇ ਜਾਣ ਤੇ ਇਸਨੇ ਕਿਹਾ ਕਿ ਮੈਂ ਤੁਹਾਨੂੰ ਪੁਲਸ ਕਾਰਵਾਈ ਤੋਂ ਬਚਾ ਸਕਦਾ ਹਾਂ ਅਤੇ ਤੁਹਾਡੀ ਖਬਰ ਵੀ ਨਹੀਂ ਲਗਾਉਂਦਾ ਜਿਸਦੀ ਫੀਸ 50000 ਰੁਪਏ ਮੈਂਨੂੰ ਦੇ ਦਿਓ। ਥਾਣਾ ਸਿਟੀ ਪੁਲਿਸ ਵਲੋਂ ਪੜਤਾਲ ਕਰਕੇ ਕੁੱਝ ਮੋਟਸਾਈਕਲ ਅਮਲ ਮਾਲਕਾਂ ਨੂੰ ਦੇ ਦਿੱਤੇ ਹਨ ਅਤੇ ਬਾਕੀ ਦੀ ਪੜਤਾਲ ਜਾਰੀ ਹੈ।

ਅੰਕੁਰ ਕੁਮਾਰ ਗਰਗ ਨੇ ਅੱਗੇ ਦੱਸਿਆ ਕਿ ਸੁਨੀਲ ਜਿੰਦਲ ਤੋਂ ਪ੍ਰੇਸ਼ਾਨ ਹੋਕੇ ਮੈਂ ਐਸ ਐਸ ਪੀ ਫਰੀਦਕੋਟ ਨੂੰ ਇਸਦੇ ਖਿਲਾਫ ਦਰਖਾਸਤ ਦੇ ਦਿੱਤੀ। ਇਸ ਤੋਂ ਬਾਅਦ ਇਹ ਹੋਰ ਵੀ ਗੁੱਸੇ ਵਿਚ ਆ ਗਿਆ ਅਤੇ ਇਸਨੇ ਮੈਨੂੰ ਮੇਰੀ ਦੁਕਾਨ ਤੋਂ ਕੁਝ ਦੂਰ ਮੋਗਾ ਰੋਡ ਤੇ ਬੁਲਾਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਜੇਕਰ ਆਪਣੀ ਜਾਨ ਬਚਾਉਣੀ ਹੈ ਤਾਂ ਮੈਨੂੰ 50000 ਰੁਪਏ ਦੇਦੇ ਨਹੀਂ ਅਤੇ ਸੋਮਵਾਰ ਨੂੰ ਆਪਣੀ ਦਰਖਾਸਤ ਵਾਪਿਸ ਲੈ ਲਾ ਨਹੀਂ ਤਾਂ ਤੂੰ ਇਕ ਦੋ ਦਿਨ ਦਾ ਹੀ ਮਹਿਮਾਨ ਹੈਂ। ਮੈਂ ਇਸ ਲਈ ਆਪਣੇ ਬੰਦਿਆਂ ਨਾਲ ਗੱਲ ਕਰ ਲਈ ਹੈ। ਇਸ ਤੋਂ ਬਾਅਦ ਇਹ ਮੇਰੇ ਘਰ ਦੇ ਆਸਪਾਸ ਖੁੱਦ ਅਤੇ ਹੋਰ ਨਾਮਾਲੂਮ ਬੰਦਿਆਂ ਕੋਲੋਂ ਮੇਰੀ ਰੇਕੀ ਕਰਵਾਉਣ ਲੱਗਾ।

ਜਿਸ ਤੋਂ ਬਾਅਦ ਮੈਂ ਇਸ ਤੋਂ ਡਰ ਕੇ 18 ਜੂਨ 2023 ਨੂੰ ਮੈਂ ਇਸਨੂੰ 20000  ਰੁਪਏ ਹੋਰ ਦੇ ਦਿੱਤੇ ਨਾਲ ਹੀ 30000  ਰੁਪਏ ਹੋਰ ਦੇਣ ਅਤੇ ਦਰਖਾਸਤ ਵਾਪਸ ਲੈਣ ਦਾ ਝੂਠਾ ਵਾਅਦਾ ਕੀਤਾ। ਇਸ ਤੋਂ ਬਾਅਦ ਮੈਂ ਇਸ ਬਾਰੇ ਨੇੜੇ ਹੀ ਮੋਗਾ ਰੋਡ ਗਸ਼ਤ  ਤੇ ਮੌਜੁਦ ਏ ਐਸ ਆਈ ਇਕਬਾਲ ਸਿੰਘ ਜੋ ਸ਼ਕੀ ਪੁਰਸ਼ਾਂ ਦੀ ਜਾਂਚ ਕਰ ਰਹੇ ਸੀ। ਉਨ੍ਹਾਂ ਨੂੰ ਆਪਣੇ ਬਿਆਨ ਦਰਜ ਕਰਵਾ ਦਿੱਤੇ ਕਿ ਉਕਤ ਵਿਅਕਤੀ ਇੰਦਰਜੀਤ ਉਰਫ ਸੁਨੀਲ ਜਿੰਦਲ ਪੁੱਤਰ ਦੇਵ ਪ੍ਰਕਾਸ਼ ਵਾਸੀ ਪ੍ਰੇਮ ਨਗਰ ਕੋਟਕਪੂਰਾ ਮੈਂਨੂੰ ਮੌਤ ਦਾ ਡਰ ਵਿਖਾ ਕੇ ਬਲੈਕਮੇਲ ਕਰਦੇ ਹੋਏ ਜਬਰੀ ਵਸੂਲ ਕਰ ਰਿਹਾ ਹੈ। ਜਿਸ ਤੋਂ ਬਾਅਦ ਥਾਣਾ ਸਿਟੀ ਪੁਲੀਸ ਨੇ ਸੁਨੀਲ ਜਿੰਦਲ ਖਿਲਾਫ ਪਰਚਾ ਦਰਜ ਕਰ ਲਿਆ ਹੈ।

ਪ੍ਰੈਸ ਕਾਨਫਰੰਸ ਦੌਰਾਨ ਸੂਰਜ ਪ੍ਰਕਾਸ਼ ਅਤੇ ਅੰਕੁਰ ਗਰਗ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਵਿੱਚ ਹੋਰ ਕੋਈ ਵੀ ਅਜਿਹਾ ਪੱਤਰਕਾਰ ਨਹੀਂ, ਜਿਸ ਨੇ ਕਿਸੇ ਕਬਾੜੀਏ ਨੂੰ ਤੰਗ-ਪ੍ਰੇਸ਼ਾਨ ਕੀਤਾ ਹੋਵੇ ਪਰ ਸੁਨੀਲ ਜਿੰਦਲ ਨੇ ਸਾਨੂੰ ਬਹੁਤ ਦੁਖੀ ਕਰ ਰੱਖਿਆ ਸੀ। ਉਹਨਾਂ ਜਿੱਥੇ ਪੱਤਰਕਾਰਾਂ ਨੂੰ ਸੁਨੀਲ ਜਿੰਦਲ ਵਰਗੇ ਅਖੌਤੀ ਪੱਤਰਕਾਰ ਦਾ ਸਾਥ ਨਾ ਦੇਣ ਦੀ ਅਪੀਲ ਕੀਤੀ, ਉੱਥੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਅਜਿਹੇ ਬਲੈਕਮੇਲਿੰਗ ਕਰਨ ਵਾਲੇ ਪੱਤਰਕਾਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Related Articles

Leave a Reply

Your email address will not be published.

Back to top button