




ਹਲਕਾ ਨਕੋਦਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਅਗਵਾਈ ਹੇਠ ਪਿੰਡਾਂ ਅਤੇ ਸ਼ਹਿਰਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਹਲਕੇ ਦੇ ਪਿੰਡ ਸ਼ੰਕਰ ਦੇ ਸਮੂਹ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਾਹਿਬਾਨਾਂ ਨਾਲ ਰੋਡ ਸ਼ੋਅ ਦੌਰਾਨ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੀਆਂ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਅਨੇਕਾਂ ਹੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ!ਇਨ੍ਹਾਂ ਵਿੱਚ (ਸੁਖਵਿੰਦਰ ਸਿੰਘ,ਬਲਦੇਵ ਸਿੰਘ, ਤਲਵਿੰਦਰ ਸਿੰਘ,ਹਰਬੰਸ ਲਾਲ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਪੱਲਾ ਫੜਨ ਦਾ ਫੈਸਲਾ ਲਿਆ।
ਇਸ ਮੌਕੇ ਜਥੇਦਾਰ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਤੋਰ ਸਕਦੀ ਹੈ ਅਤੇ ਕਾਂਗਰਸ ਤੇ ਆਪ ਪਾਰਟੀ ਪੰਜਾਬ ਲਈ ਪਾਪ ਦੇ ਬਰਾਬਰ ਹਨ ਇਸ ਲਈ ਇਨ੍ਹਾਂ ਦੋਹਾਂ ਪਾਰਟੀਆਂ ਦਾ ਲੋਕਾਂ ਨੂੰ ਪੂਰਨ ਬਾਈਕਾਟ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਨਕੋਦਰ ਨੂੰ ਵਿਸ਼ੇਸ਼ ਇੰਡਸਟਰੀਅਲ ਪੈਕੇਜ ਦਿੱਤਾ ਜਾਵੇਗਾ ! ਜਿਸ ਨਾਲ ਨਕੋਦਰ ਦਾ ਵਿਕਾਸ ਤੇ ਹੋਵੇਗਾ ਬਲਕਿ ਨਕੋਦਰ ਵਾਸੀਆਂ ਨੂੰ ਭਰਪੂਰ ਨੌਕਰੀਆਂ ਵੀ ਮਿਲਣਗੀਆਂ !
ਇਸ ਰੋਡ ਸ਼ੋਅ ਦੌਰਾਨ ਹਿੰਮਤ ਭਾਰਦਵਾਜ ਸਰਪੰਚ, ਰਘਵੀਰ ਸਿੰਘ ਸਾਬਕਾ ਸਰਪੰਚ,ਜਸਦੇਵ ਸਿੰਘ ਸੀਨੀਅਰ ਅਕਾਲੀ ਆਗੂ, ਜਥੇਦਾਰ ਤਲਵਿੰਦਰ ਸਿੰਘ ਕੁੱਕੂ ਗਹੀਰ ਸਰਕਲ ਪ੍ਰਧਾਨ, ਬਲਵੀਰ ਸਿੰਘ,ਅਸ਼ਵਨੀ ਕੁਮਾਰ,ਅਮਰਨਾਥ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ,ਰਿੰਪੀ, ਗੁਰਸ਼ਰਨ ਸਿੰਘ,ਗਗਨਦੀਪ ਸਿੰਘ, ਹਰਮਨਜੀਤ ਸਿੰਘ, ਜਗਜੀਤ ਸਿੰਘ, ਜਗਦੇਵ ਸਿੰਘ, ਗੁਰਮੇਲ ਚੁੰਬਰ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ, ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ,ਦੇਵਰਾਜ ਸੁਮਨ ਪ੍ਰਧਾਨ ਹਲਕਾ ਨਕੋਦਰ, ਸਰਪੰਚ ਕਸ਼ਮੀਰੀ ਲਾਲ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਜਲੰਧਰ,ਗੁਰਪ੍ਰੀਤ ਸਿੰਘ ਬੱਲ ਆਦਿ ਹਾਜ਼ਰ ਸਨ ਅਤੇ ਹਰ ਸ਼ਹਿਰ ਅਤੇ ਪਿੰਡ ਨਿਵਾਸੀਆਂ ਨੇ ਭਰੋਸਾ ਦਿਵਾਇਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਵਾਂਗੇ।

