




ਜਲੰਧਰ (ਸੰਦੀਪ ਵਰਮਾ ) : ਪੰਜਾਬ ਰੋਡਵੇਜ਼/ਪਨਬਸ, ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 23/02/2022 ਨੂੰ ਸਰਪ੍ਰਸਤ ਕਮਲ ਕੁਮਾਰ ਤੇ ਸੂਬਾ ਪੑਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਵਿੱਚ ਹੋਈ। ਮੀਟਿੰਗ ਉਪਰੰਤ ਸੂਬਾ ਕਮੇਟੀ ਵਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਮਲ ਕੁਮਾਰ, ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੂਬਾ ਸੈਕਟਰੀ ਬਲਜੀਤ ਸਿੰਘ ਗਿੱਲ, ਪ੍ਰੈੱਸ ਸਕੱਤਰ ਸ਼ਿਵ ਕੁਮਾਰ ਕਿਹਾ ਕਿ ਇਸ ਮੀਟਿੰਗ ਵਿੱਚ ਜਥੇਬੰਦੀ ਵੱਲੋ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ਾਂ ਵਿੱਚ ਹੋਈਆਂ ਪ੍ਰਾਪਤੀਆਂ ਅਤੇ ਸੰਘਰਸ਼ ਵਿੱਚ ਰਹੀਆਂ ਕਮੀਆਂ ਦੀ ਸਮੀਖਿਆ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਮੈਨਿੰਜਮੈਟ ਵਲੋਂ ਯੂਨੀਅਨ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਸਰਕਾਰ ਨੇਂ ਮੁਲਾਜ਼ਮਾਂ ਨਾਲ ਧੋਖਾ ਕੀਤਾ ਟਰਾਂਸਪੋਰਟ ਮੰਤਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੇ ਹੱਥ ਰੱਖ ਕੇ ਮੁਕਰਿਆ ਅਤੇ ਮੈਨਿੰਜਮੈਟ ਵਲੋਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਤੇ ਸਰਕਾਰ ਦੇ ਹੁਕਮਾਂ ਦੇ ਉਲਟ ਅਫ਼ਸਰਸ਼ਾਹੀ ਵਲੋ ਠੇਕੇਦਾਰ ਨਾਲ ਮਿਲਕੇ ਬਿਨਾਂ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਕੰਡਕਟਰਾ ਦਾ ਬਿਨਾਂ ਕੋਈ ਟੈਸਟ ਲਏ ਡਰਾਈਵਰਾਂ ਦਾ ਡਰਾਇਵਿੰਗ ਟੈਸਟ ਬਿਨਾਂ 1 ਲੱਖ ਰੁਪਏ ਤੋਂ 2 ਲੱਖ ਰੁਪਏ ਲੈ ਕੇ ਆਊਟਸੋਰਸਿੰਗ ਤੇ ਭਰਤੀ ਕੀਤੀ ਜਾ ਰਹੀ ਹੈ ਜਿਸ ਦੇ ਸਬੂਤ ਵੀਡਿਉ ਗਰਾਫੀ ਤੱਕ ਅਧਿਕਾਰੀਆਂ ਨੂੰ ਦਿੱਤੇ ਜਾ ਚੁੱਕੇ ਸਨ ਪ੍ਰੰਤੂ ਪਨਬੱਸ ਦੇ ਐਮ ਡੀ ਜ਼ੋ ਕਿ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਹੈ ਨੂੰ ਸੀ ਬੀ ਆਈ ਵਲੋਂ 2 ਲੱਖ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰਨ ਮਗਰੋਂ 30 ਲੱਖ ਘਰ ਤੋਂ ਮਿਲੇ ਜਿਸ ਵਿੱਚ ਭਰਤੀ ਦੀ ਰਕਮ ਦੀ ਸ਼ੰਕਾ ਯੂਨੀਅਨ ਨੂੰ ਹੈ ਇਹ ਸੱਚ ਜੱਗ ਜ਼ਾਹਿਰ ਹੋ ਗਿਆ ਹੈ ਕਿ ਅਫਸਰਾਂ ਵਲੋਂ ਠੇਕੇਦਾਰ ਨਾਲ ਮਿਲਕੇ ਭਰਤੀ ਦੇ ਨਾਂ ਤੇ ਨੋਜੁਆਨਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ ਇਸ ਸਬੰਧੀ ਨਵੀਂ ਭਰਤੀ ਰੱਦ ਕਰਨ ਅਤੇ ਰਿਪੋਰਟਾਂ ਦੀਆਂ ਨਜਾਇਜ਼ ਕੰਡੀਸ਼ਨਾ ਲਗਾ ਕੇ ਕੱਢੇ ਮੁਲਾਜ਼ਮਾਂ ਬਹਾਲ ਕਰਨ ਦੀ ਮੰਗ ਤੇ ਯੂਨੀਅਨ ਵਲੋਂ ਤਿੱਖੇ ਸੰਘਰਸ਼ ਉਲੀਕੇ ਗਏ ਹਨ ਜਿਸ ਵਿੱਚ ਜੇਕਰ ਕੋਈ ਕੁਰੱਪਸ਼ਨ ਵਾਲੀ ਨਜਾਇਜ਼ ਨਵੀਂ ਭਰਤੀ ਦੇ ਮੁਲਾਜ਼ਮ ਡਿਪੂਆ ਵਿੱਚ ਆਏ ਤਾਂ ਤਰੁੰਤ ਪੰਜਾਬ ਬੰਦ ਕੀਤਾ ਜਾਵੇਗਾ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਕਰੋਨਾ ਮਹਾਂਮਾਰੀ ਵਿੱਚ ਕੱਚੇ ਮੁਲਾਜ਼ਮਾਂ ਤੋਂ ਡਿਊਟੀਆਂ ਲਾਈਆਂ ਗਈਆਂ ਉਸ ਸਮੇਂ ਪਨਬੱਸ ਮਹਿਕਮੇ ਵਲੋਂ ਕੋਈ ਦੁਰਘਟਨਾ ਹੋਣ ਤੇ ਪਰਿਵਾਰ ਨੂੰ 50 ਲੱਖ ਰੁਪਏ ਪਨਬੱਸ ਵਲੋ ਦੇਣ ਲਈ ਲਿਖਤੀ ਰੂਪ ਵਿੱਚ ਦਿੱਤਾ ਗਿਆ ਸੀ ਪ੍ਰੰਤੂ ਮੁਲਾਜ਼ਮਾਂ ਦੀ ਮੋਤ ਹੋਣ ਉਪਰੰਤ ਮੈਨਿੰਜਮੈਟ ਵਲੋਂ ਅੱਜ ਐਗਰੀਮੈਂਟ ਦਾ ਹਵਾਲਾ ਦੇ ਕੇ ਪੱਲਾ ਝਾੜ ਦਿੱਤਾ ਗਿਆ ਹੈ ਜਿਸ ਖਿਲਾਫ ਯੂਨੀਅਨ ਆਉਣ ਵਾਲੇ ਦਿਨਾਂ ਵਿੱਚ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਅਤੇ ਹੋਰ ਮੰਗਾਂ ਤੇ ਆਉਣ ਵਾਲੇ ਸਮੇਂ ਵਿੱਚ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਵਰਕਰਾਂ ਨੂੰ ਪੱਕੇ ਕਰਵਾਉਣ ਤੇ ਡਾਟਾ ਐਂਟਰੀ ਉਪਰੇਟਰਾਂ ਤੇ ਤਨਖਾਹ ਵਾਧਾ ਲਾਗੂ ਕਰਵਾਉਣ ਤੇ ਵਰਕਸ਼ਾਪ ਕਰਮਚਾਰੀਆਂ ਤੇ ਓਵਰ ਟਾਈਮ ਤੇ ਪੀ ਆਰ ਟੀ ਸੀ ਦੀ ਤਰਜ਼ ਤੇ ਪਨਬਸ ਵਿੱਚ ਸਰਕਾਰੀ ਛੁੱਟੀਆਂ ਲਾਗੂ ਕਰਵਾਉਣ ਸੰਬੰਧੀ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ। ਪਿਛਲੇ ਸਮੇ ਦੌਰਾਨ ਨਜਾਇਜ਼ ਤਰੀਕੇ ਨਾਲ਼ ਫਾਰਗ ਕੀਤੇ ਸਾਥੀਆਂ ਨੂੰ ਮੁੜ ਡਿਊਟੀ ਤੇ ਬਹਾਲ ਕਰਵਾਉਣ ਸੰਬੰਧੀ ਅਤੇ ਹੜਤਾਲ ਦੀਆਂ ਕੀਤੀਆਂ ਨਜਾਇਜ਼ ਤਨਖਾਹ ਕਟੌਤੀਆ ਵਾਪਿਸ ਕਰਵਾਉਣ ਸੰਬੰਧੀ ਪਨਬਸ ਤੇ ਪੀ ਆਰ ਟੀ ਸੀ ਦੇ ਸਮੂਹ ਡਿੱਪੂਆਂ ਦੇ ਅਹੁਦੇਦਾਰਾਂ ਤੋ ਸੰਘਰਸ਼ ਉਲੀਕਣ ਸੰਬੰਧੀ ਸਹਿਮਤੀ ਲਈ ਗਈ ਮੈਨਿੰਜਮੈਟ ਵਲੋਂ ਮੰਗਾਂ ਨਾ ਮੰਨਣ ਜਾ ਵਧੀਕੀ ਕਰਨ ਤੇ ਅਤੇ ਨਵੀਂ ਸਰਕਾਰ ਬਣਨ ਤਿੱਖਾ ਸੰਘਰਸ਼ ਕਰਨ ਲਈ ਫੈਸਲਾ ਲਿਆ ਗਿਆ ਇਸ ਮੌਕੇ ਪਨਬਸ ਅਤੇ ਪੀ ਆਰ ਟੀ ਸੀ ਦੇ ਸਮੂਹ ਸੈਂਟਰ ਕਮੇਟੀ ਦੇ ਦੇ ਆਹੁਦੇਦਾਰ ਅਤੇ ਸਮੂਹ ਡਿੱਪੂਆਂ ਦੇ ਅਹੁਦੇਦਾਰ ਸ਼ਾਮਿਲ ਹੋਏ।

