Advertisement





ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 20 ਫਰਵਰੀ ਨੂੰ ਸਮਾਪਤ ਹੋ ਚੁੱਕੀਆਂ ਹਨ ਤੇ ਚੋਣ ਨਤੀਜੇ 10 ਮਾਰਚ ਐਲਾਨੇ ਜਾਣ ਵਾਲੇ ਹਨ। ਇਸ ਦਰਮਿਆਨ ਪੰਜਾਬ ਕਾਂਗਰਸ ਵਿੱਚ ਕਲੇਸ਼ ਅਜੇ ਵੀ ਖਤਮ ਨਹੀਂ ਹੋਇਆ ਹੈ। ਸੂਤਰਾਂ ਅਨੁਸਾਰ ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਦੀਆਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਹਨ, ਉਨ੍ਹਾਂ ਵਿਚੋਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਗਾਇਬ ਰਹੇ ਹਨ।
ਕਾਂਗਰਸ ਹਾਈਕਮਾਡ ਪ੍ਰਧਾਨ ਸਿੱਧੂ ਤੋਂ ਨਾਰਾਜ਼ ਹੈ। ਚੋਣਾਂ ਤੋਂ ਤੁਰੰਤ ਬਾਅਦ ਪੰਜਾਬ ਕਾਂਗਰਸ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਚਰਨਜੀਤ ਸਿੰਘ ਅਤੇ ਹੋਰ ਆਗੂ ਸਨ ਪਰ ਸਿੱਧੂ ਇਸ ਮੀਟਿੰਗ ਵਿਚੋਂ ਗਾਇਬ ਰਹੇ ਸਨ।ਇਸ ਤੋਂ ਬਾਅਦ ਹੋਰ ਮੀਟਿੰਗਾਂ ਵਿੱਚ ਵੀ ਪੰਜਾਬ ਪ੍ਰਧਾਨ ਗਾਇਬ ਰਹੇ। ਚੋਣਾਂ ਤੋਂ ਥੋੜ੍ਹੇ ਦਿਨ ਬਾਅਦ ਐਮਪੀ ਗੁਰਜੀਤ ਸਿੰਘ ਔਜਲਾ ਨੇ ਨਵਜੋਤ ਸਿੰਘ ਸਿੱਧੂ ਉਤੇ ਇਲਜ਼ਾਮ ਲਗਾਏ ਸਨ
Advertisement

