Advertisement




ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਕਸਰ ਕਈ ਤਰ੍ਹਾਂ ਦੇ ਕੰਮ ਕਰਦੇ ਨਜ਼ਰ ਆਉਂਦੇ ਹਨ। ਚੰਨੀ ਨੂੰ ਕਦੇ ਸਟੇਜ ‘ਤੇ ਭੰਗੜਾ ਪਾਉਂਦੇ ਵੇਖਿਆ ਗਿਆ ਤੇ ਕਦੇ ਗਰਾਊਂਡ ‘ਚ ਹਾਕੀ ਖੇਡਦੇ ਵੇਖਿਆ ਗਿਆ। ਮੁੱਖ ਮੰਤਰੀ ਆਪਣੇ ਵੱਖੋ-ਵੱਖਰੇ ਅੰਦਾਜ਼ ‘ਚ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕਰਦੇ ਰਹਿੰਦੇ ਹਨ।
ਦੁਪਹਿਰ ਸਮੇਂ ਜਦੋਂ ਉਹ ਹਲਕੇ ਦੇ ਪਿੰਡ ਬੱਲ੍ਹੋਂ ਕੋਲ ਦੀ ਲੰਘ ਰਹੇ ਸਨ, ਤਾਂ ਉੱਥੇ ਇਕ ਆਜੜੀ ਬੱਕਰੀਆਂ ਚਰਾ ਰਿਹਾ ਸੀ, ਜਿਸ ਨੂੰ ਦੇਖ ਮੁੱਖ ਮੰਤਰੀ ਦਾ ਕਾਫ਼ਲਾ ਰੁਕ ਗਿਆ। ਫ਼ਿਰ ਕੀ ਸੀ ਮੁੱਖ ਮੰਤਰੀ ਚੰਨੀ ਇਕ ਬੋਤਲ ਲੈ ਕੇ ਬੱਕਰੀ ਦੀ ਧਾਰ ਕੱਢਣ ਲੱਗ ਪਏ। ਨਾਲ ਹੀ ਆਪਣੇ ਅੰਦਾਜ਼ ‘ਚ ਚੰਨੀ ਆਖ਼ਦੇ ਹਨ ‘ਕਿਆ ਗੱਲ ਕਰਦਾ ਯਾਰ, ਮੈਂ ਬਹੁਤ ਧਾਰਾਂ ਚੋਈਆਂ, ਪੂਰਾ ਐਕਸਪਰਟ ਬੰਦਾਂ ਮੈਂ।
Advertisement

