ਪੰਜਾਬ ਦੇ ਸੀਐਮ ਬਣਨ ਜਾ ਰਹੇ ਭਗਵੰਤ ਮਾਨ ਦੇ ਰੋਡ ਸ਼ੋਅ ਵਿੱਚ ਅੰਮ੍ਰਿਤਸਰ ਗਈ PRTC ਦੀ ਬੱਸ ਪਲਟਣ ਦੀ ਖਬਰ ਹੈ। ਸਰਕਾਰੀ ਬੱਸਨੂੰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਲੈ ਵਾਪਿਸ ਆ ਰਹੀ ਸੀ।
ਬੱਸ ਚ ਸਵਾਰ ਸਨ ਨਾਭਾ ਇਲਾਕੇ ਦੇ ਸਮਰਥਕ PRTC Bus Crashes
ਦੱਸਿਆ ਜਾਂਦਾ ਹੈ ਕਿ ਨਾਭਾ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਸਮਰਥਕ ਪੀ.ਆਰ.ਟੀ.ਸੀ ਦੀ ਬੱਸ ਵਿੱਚ ਸਵਾਰ ਸਨ, ਜਿਸ ਵਿੱਚ ਇਹ ਹਾਦਸਾ ਵਾਪਰਿਆ। ਅੰਮ੍ਰਿਤਸਰ ਤੋਂ ਨਾਭਾ ਨੂੰ ਪਰਤਦੇ ਸਮੇਂ ਇਲਾਕੇ ਦੇ ਪਿੰਡ ਤੁੰਗਾਂ ਦੀ ਲਿੰਕ ਸੜਕ ‘ਤੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਰਾਤ ਕਰੀਬ 10.30 ਵਜੇ ਵਾਪਰਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਸਵਾਰ ਕੁਝ ਲੋਕ ਮਾਮੂਲੀ ਜ਼ਖਮੀ ਹੋਏ ਹਨ।
ਨਾਭਾ ਦੇ ਪਿੰਡ ਚੱਠੇ ਵਿਖੇ ਜਦੋਂ ਸਰਕਾਰੀ ਬੱਸ ਰਾਤ ਦੇ ਸਮੇਂ ਵਰਕਰਾਂ ਨੂੰ ਪਿੰਡਾਂ ਚ ਉਤਾਰਨ ਆਈ ਸੀ। ਪੀਆਈਟੀਸੀ ਦੀ ਬੱਸ ਜਦੋਂ ਆਪਣਾ ਮੋਡ ਕੱਟ ਰਹੀ ਸੀ ਤਾਂ ਅਚਾਨਕ ਪਲਟ ਗਈ। ਜਿਸ ਵਿੱਚ ਬੈਠੇ ਵਰਕਰਾਂ ਨੂੰ ਬੱਸ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਣਾ ਪਿਆ ਜਿਸ ਦਰਜਨਾਂ ਵਿਅਕਤੀ ਫੱਟੜ ਹੋ ਗਏ, ਜਿਹਨਾਂ ਨੂੰ ਸਰਕਾਰੀ ਹਸਪਤਾਲ ਨਾਭਾ ਦੇ ਵਿੱਚ ਇਲਾਜ ਲਈ ਲਿਆਂਦਾ ਗਿਆ। ਬੱਸ ਦੇ ਡਰਾਈਵਰ ਟਿੱਕੂ ਨੇ ਦੱਸਿਆ ਕਿ ਇਹ ਪਿੰਡਾਂ ਦੇ ਵਿੱਚ ਨਹੀਂ ਜਾ ਸਕਦੀਆਂ ਜਿੰਨਾ ਨੂੰ ਪਿੰਡਾਂ ਦੇ ਵਿੱਚ ਭੇਜਿਆ ਗਿਆ ਹੈ।
ਆਮ ਆਦਮੀ ਪਾਰਟੀ ਦੇ ਦੇਵ ਮਾਨ ਨੇ ਨਾਭਾ ਤੋਂ ਵਿਧਾਨ ਸਭਾ ਚੋਣ ਲੜੀ ਸੀ। ਦੇਵ ਮਾਨ ਨੇ 81716 ਵੋਟਾਂ ਹਾਸਲ ਕਰਕੇ ਕਾਂਗਰਸੀ ਵਿਧਾਇਕ ਸਾਧੂ ਸਿੰਘ ਧਰਮਸੋਤ ਨੂੰ ਹਰਾਇਆ। ਚਰਨਜੀਤ ਸਿੰਘ ਚੰਨੀ ਦੇ ਸਮਰਥਕ ਸਾਧੂ ਸਿੰਘ ਧਰਮਸੋਤ ਦੀ 18218 ਵੋਟਾਂ ਤੇ ਜ਼ਮਾਨਤ ਜ਼ਬਤ ਹੋ ਗਈ।

