




ਲੁਧਿਆਣਾ: ਜ਼ਿਲ੍ਹੇ ਦੇ ਫਿਰੋਜ਼ ਗਾਂਧੀ ਮਾਰਕੀਟ ਸਥਿਤ ਨਿਜੀ ਫਾਇਨਾਂਸ ਕੰਪਨੀ ਦੇ ਖ਼ਿਲਾਫ਼ ਨੀਟੂ ਸ਼ਟਰਾਂਵਾਲੇ (Nitu Stranwale) ਨੇ ਰੋਸ ਜ਼ਾਹਿਰ ਕਰਦੇ ਹੋਏ ਆਪਣੇ ਕੱਪੜੇ ਪਾੜਕੇ ਪ੍ਰਦਰਸ਼ਨ ਕੀਤਾ।
ਨੀਟੂ (Nitu Stranwale) ਨੇ ਕਿਹਾ ਕਿ ਲੋਨ ਲੈਣ ਦੇ ਲਈ ਫਾਇਨਾਂਸ ਕੰਪਨੀ ਨੂੰ ਪੈਸੇ ਦਿੱਤੇ ਅਤੇ ਲੋਨ ਅਪਰੂਵ ਕਰਵਾਉਣ ਲਈ ਕਾਫ਼ੀ ਗੇੜੇ ਲਗਵਾਏ ਜਾ ਰਹੇ ਹਨ।
ਨੀਟੂਸ਼ਟਰਾਂ ਵਾਲੇ ਨੇ ਕਿਹਾ ਕਿ ਦੱਸ ਲੱਖ ਰੁਪਏ ਦੇ ਕਰੀਬ ਉਸ ਨੇ ਲੋਨ ਲੈਣਾ ਸੀ, ਪਰ ਉਸ ਨੂੰ ਨਹੀਂ ਮਿਲਿਆ ਜਿਸ ਦੇ ਰੋਸ ਵਜੋਂ ਉਸ ਨੇ ਕੰਪਨੀ ਖ਼ਿਲਾਫ਼ ਪ੍ਰਦਰਸ਼ਨ ਕੀਤਾ ਲਿਹਾਜ਼ਾ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੀਟੂ ਸਟਰਾਂਵਾਲੇ ਨੇ ਕੱਪੜੇ ਪਾੜ ਕੀਤਾ ਹਾਈਵੋਲਟੇਜ ਡਰਾਮਾ
ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਉਹ ਆਪਣਾ ਕੰਮਕਾਰ ਛੱਡ ਕੇ ਫਾਇਨੈਂਸ ਕੰਪਨੀ ਦੇ ਵਿੱਚ ਲੋਨ (Loan in a finance company) ਲੈਣ ਲਈ ਆਉਂਦਾ ਹੈ ਅਤੇ ਉਸ ਬੇਰੰਗ ਮੁੜਨਾ ਪੈਂਦਾ ਹੈ। ਨੀਟੂਸ਼ਟਰਾਂ ਵਾਲੇ (Nitu Stranwale) ਨੇ ਇਲਜ਼ਾਮ ਲਗਾਇਆ ਕਿ ਕੰਪਨੀ ਤੋਂ ਲੋਨ ਲੈਣ ਲਈ ਉਹ ਇੱਕ ਲੱਖ ਰੁਪਏ ਦੇ ਕਰੀਬ ਖਰਚ ਚੁੱਕਾ ਹੈ, ਪਰ ਉਸ ਨੂੰ ਲੋਨ ਨਹੀਂ ਮਿਲਿਆ ਸਗੋਂ ਸਿਰਫ਼ ਧੱਕੇ ਹੀ ਮਿਲਦੇ ਹਨ ਤੇ ਉਸ ਨੇ ਤੰਗ ਆ ਕੇ ਇਹ ਕਦਮ ਚੁੱਕਿਆ ਹੈ। ਨੀਟੂ ਸ਼ਟਰਾਂ ਵਾਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ

