




ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਆਪਣੇ ਮੰਤਰੀਆਂ ਦੇ ਸਹੁੰ ਚੁੱਕਣ ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ (Capt.
Amarinder Singh) ਦਾ ਇਤਿਹਾਸ ਦੁਹਰਾਇਆ ਹੈ। ਜਿਕਰਯੋਗ ਹੈ ਕਿ 2017 ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਮਾਰਚ ਨੂੰ ਐਲਾਨੇ ਗਏ ਸਨ ਅਤੇ ਕੈਪਟਨ ਦੁਆਰਾ 16 ਮਾਰਚ ਨੂੰ ਸਹੁੰ ਚੁੱਕੀ ਸੀ। ਮਾਨ ਨੇ 16 ਮਾਰਚ ਨੂੰ ਸਹੁੰ ਚੁੱਕ ਸਮਾਗਮ ਦਾ ਆਯੋਜਨ ਕਰਕੇ 5 ਸਾਲਾਂ ਦਾ ਇਤਿਹਾਸ ਦੁਹਰਾਇਆ ਹੈ।
ਇਸੇ ਤਰ੍ਹਾਂ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ ਬਣਾਉਣ ਦਾ ਤਰੀਕਾ ਵੀ ਕੈਪਟਨ ਨਾਲੋਂ ਬਹੁਤਾ ਵੱਖਰਾ ਨਹੀਂ ਕਿਉਂਕਿ ਕੈਪਟਨ ਵਾਂਗ ਮਾਨ ਵੱਲੋਂ ਪੂਰੇ ਮੰਤਰੀ ਨਹੀਂ ਬਣਾਏ ਗਏ। ਅਤੇ ਸਿਰਫ਼ 10 ਮੰਤਰੀਆਂ ਨਾਲ ਸਰਕਾਰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਇਸੇ ਤਰ੍ਹਾਂ ਕੈਪਟਨ ਵੱਲੋਂ ਸ਼ੁਰੂਆਤੀ ਦੌਰ ਵਿੱਚ ਸਿਰਫ਼ 9 ਮੰਤਰੀ ਬਣਾਏ ਗਏ ਸਨ। ਇੰਨਾ ਹੀ ਨਹੀਂ ਕੈਪਟਨ ਦੀ ਤਰਜ਼ ‘ਤੇ ਕੋਈ ਉਪ ਮੁੱਖ ਮੰਤਰੀ ਵੀ ਨਹੀਂ ਬਣਾਇਆ ਗਿਆ ਅਤੇ ਗ੍ਰਹਿ ਮੰਤਰੀ ਦਾ ਚਾਰਜ ਵੀ ਆਪਣੇ ਕੋਲ ਰੱਖਿਆ ਗਿਆ ਹੈ।

