




ਜਲੰਧਰ / ਐਸ ਐਸ ਚਾਹਲ
ਪੰਜਾਬ ਦੀਆਂ ਰਾਜ ਸਭਾ ਸੀਟਾਂ ’ਤੇ ਬਾਹਰੋਂ ਮੈਂਬਰ ਲਿਆਉਣ ਉਤੇ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਘੇਰੇਬੰਦੀ ਤਿੱਖੀ ਕਰ ਦਿੱਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪ ਦੀ ਨੀਅਤ ਉਤੇ ਸਵਾਲ ਚੁੱਕੇ ਹਨ।
ਜਿਲਾ ਜਲੰਧਰ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਹੈ ਕਿ ਇਹ ਹੈ, ਉਹ ਰੰਗਲਾ ਪੰਜਾਬ ਜਿਸ ਦੀ ਭਗਵੰਤ ਮਾਨ ਗੱਲ ਕਰਦਾ ਸੀ। ਬਿਨਾਂ ਪੱਗਾਂ ਵਾਲਾ ਪੰਜਾਬ ਹੋਵੇਗਾ, ਰੰਗਲਾ ਪੰਜਾਬ ਹੋਵੇਗਾ। ਰਾਜ ਸਭਾ ਵਿਚ ਹੁਣ ਪਾਠਕ ਵਰਗੇ ਲੋਕ ਬੈਠਣਗੇ, ਜਿਨ੍ਹਾਂ ਨੂੰ ਨਾ ਪੰਜਾਬ ਤੇ ਨਾ ਪੰਜਾਬੀ ਬਾਰੇ ਪਤਾ ਹੈ।
ਉਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪ ਦੀ ਨੀਅਤ ਉਤੇ ਸਵਾਲ ਚੁੱਕੇ ਹਨ। ਪੰਜਾਬ ਵਿਚੋਂ ਰਾਜ ਸਭਾ ਮੈਬਰਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਦੇ ਲੋਕਾਂ ਦੇ ਨਾਮ ਭੇਜੇ ਜਾਣ ਉਤੇ ਬਾਦਲ ਨੇ ਕਿਹਾ ਕਿ ਇਹ ਸ਼ੁਰੂ ਵਿਚ ਹੀ ਧੋਖਾ ਕਮਾ ਰਹੇ ਹਨ, ਅਸੀਂ ਸ਼ੁਰੂ ਵਿਚ ਹੀ ਕਿਹਾ ਸੀ, ਇਥੇ ਦਿੱਲੀ ਵਾਲਿਆਂ ਦਾ ਰਾਜ ਚੱਲਣਾ ਹੈ, ਇਹ ਸਾਡੇ ਹੱਕਾਂ ਉਤੇ ਕਬਜਾ ਕਰਨ ਚਹੁੰਦੇ ਹਨ।

