ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੱਸਣ ਕਿ ਕਿਸੇ ਕਾਂਗਰਸੀ ਆਗੂ ਦੀ ਬੱਸ ਉਤੇ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਸਿਰਫ ਅਕਾਲੀਆਂ ਦੀਆਂ ਬੱਸਾਂ ਖਿਲਾਫ ਕਾਰਵਾਈ ਕੀਤੀ।
ਉਨ੍ਹਾਂ ਕਿਹਾ ਕਿ ਹੁਣ ਭਾਵੇਂ ਕੋਈ ਅਕਾਲੀ ਦਲ, ਕਾਂਗਰਸ ਜਾਂ ਆਮ ਆਦਮੀ ਪਾਰਟੀ ਦਾ ਵੀ ਕਿਉਂ ਨਾ ਹੋਵੇ ਪਰ ਨਾਜਾਇਜ਼ ਟ੍ਰਾਂਸਪੋਟਰ ਖਿਲਾਫ ਕਾਰਵਾਈ ਹੋਵੇਗੀ। ਚਾਚੇ-ਭਤੀਜੇ ਵਾਲੀ ਯਾਰੀ ਹੁਣ ਨਹੀਂ ਚੱਲਣੀ। ਜੋ ਵੀ ਨਾਜਾਇਜ਼ ਬੱਸਾਂ ਹਨ, ਤੁਰਤ ਬੰਦ ਕਰ ਦਿੱਤੀਆਂ ਜਾਣ।
ਉਨ੍ਹਾਂ ਕਿਹਾ ਕਿ ਇਕ-ਇਕ ਪਰਮਿਟ ਉਤੇ 3-4 ਬੱਸਾਂ ਚੱਲ ਰਹੀਆਂ ਹਨ, ਉਹ ਵੀ ਫੜਾਂਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਆਪ ਰੂਟ ਵਧਾ ਕੇ 200 ਕਿਲੋਮੀਟਰ ਦੇ ਕਰ ਲਏ ਹਨ। ਹੁਣ ਜਦੋਂ ਇਨ੍ਹਾਂ ਉਤੇ ਨਕੇਲ ਕੱਸੀ ਗਈ ਤਾਂ ਆਪੇ ਹੀ ਸਾਰਾ ਸਿਸਟਮ ਠੀਕ ਹੋ ਜਾਣਾ ਹੈ।
ਉਨ੍ਹਾਂ ਕਿਹਾ ਕਿ ਸਭ ਦੀ ਜਾਂਚ ਹੋਵੇਗੀ, ਜੋ ਵੀ ਗਲਤ ਕੰਮ ਕਰ ਰਿਹਾ ਹੈ, ਕਾਰਵਾਈ ਵੀ ਹੋਵੇਗੀ। ਭੁੱਲਰ ਨੇ ਕਿਹਾ ਕਿ ਸਿਸਟਮ ਨੂੰ ਸੁਧਾਰਨਾ ਹੋਵੇਗਾ। ਇਸ ਲਈ ਕੰਮ ਕੀਤਾ ਜਾਵੇਗਾ

