




ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਿ੍ਰਸ਼ਟਾਚਾਰ ਹੈਲਪਲਾਈਨ ਨੰਬਰ ਜਾਰੀ ਹੋਣ ਤੋਂ ਬਾਅਦ ਪਹਿਲਾ ਸ਼ਿਕਾਰ ਬਠਿੰਡਾ ਜਿਲ੍ਹੇ ’ਚ ਤਾਇਨਾਤ ਇੱਕ ਨਾਇਬ ਤਹਿਸੀਲਦਾਰ ਬਣਿਆ ਹੈ ਜਿਸ ’ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਬਠਿੰਡਾ ਦੇ ਸਮਾਜਸੇਵੀ ਤੇ ਗਊਸ਼ਾਲਾ ਸਿਰਕੀ ਬਜ਼ਾਰ ਬਠਿੰਡਾ ਦੇ ਜਨਰਲ ਸਕੱਤਰ ਸਾਧੂ ਰਾਮ ਕੁਸਲਾ ਨੇ ਤਲਵੰਡੀ ਸਾਬੋ ਸਬ-ਤਹਿਸੀਲ ਦੇ ਨਾਇਬ ਤਹਿਸੀਲਦਾਰ ਕਮ ਸਬ ਰਜਿਸਟਰਾਰ ਜਗਤਾਰ ਸਿੰਘ ’ਤੇ ਤਿੰਨ ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੂੰ ਇਸ ਅਧਿਕਾਰੀ ਨੂੰ ਮੁਅੱਤਲ ਕਰਕੇ ਉਸ ਦੀਆਂ ਬੇਨਾਮੀ ਸੰਪਤੀਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਸਮਾਜ ਸੇਵੀ ਉਨ੍ਹਾਂ ਸਬੂਤਾਂ ਸਮੇਤ ਭੇਜੀ ਸ਼ਿਕਾਇਤ ਵਿੱਚ ਕਿਹਾ ਕਿ 1908 ਤੋਂ ਬਠਿੰਡਾ ਦੀ ਗਊਸ਼ਾਲਾ ਵਿੱਚ ਬੇਸਹਾਰਾ ਪਸ਼ੂਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਇਸ ਗਊਸ਼ਾਲਾ ਨੂੰ ਦਾਨੀ ਸੱਜਣਾ ਵੱਲੋਂ ਦਿੱਤੇ ਜਾਣ ਵਾਲੇ ਦਾਨ ਨਾਲ ਚਲਾਇਆ ਜਾ ਰਿਹਾ ਹੈ। ਸ਼ਿਕਾਇਤ ’ਚ ਉਨ੍ਹਾਂ ਦੱਸਿਆ ਕਿ ਸਾਧੂ ਰਾਮ ਗੋਇਲ ਨੇ ਪਿੰਡ ਸੇਖੂ ਤਹਿਸੀਲ ਤਲਵੰਡੀ ਸਾਬੋ ਦੀ 6 ਕਨਾਲ 15 ਮਰਲੇ ਜਮੀਨ ਗਊਸ਼ਾਲਾ ਨੂੰ ਦਾਨ ਕੀਤੀ ਸੀ। ਇਸ ਸਬੰਧ ’ਚ ਉਹ 28 ਜਨਵਰੀ 2022 ਨੂੰ ਜਮੀਨ ਦੀ ਰਜਿਸਟਰੀ ਕਰਵਾਉਣ ਲਈ ਤਲਵੰਡੀ ਸਾਬੋ ਤਹਿਸੀਲ ਗਏ ਸਨ।
ਇਸ ਮੌਕੇ ਉਨ੍ਹਾਂ ਕੋਲ ਪਾਵਰ ਆਫ ਅਟਾਰਨੀ ਹੋਣ ਕਾਰਨ ਉਨ੍ਹਾਂ ਦੇ ਨਾਲ ਯਸ਼ਵਿੰਦਰ ਗੁਪਤਾ, ਕੈਸ਼ੀਅਰ ਗਊਸ਼ਾਲਾ, ਬਠਿੰਡਾ, ਸੰਜੇ ਕੁਮਾਰ ਜਿੰਦਲ ਅਤੇ ਜੋਗਿੰਦਰ ਸਿੰਘ ਪੁੱਤਰ ਭਾਗ ਸਿੰਘ ਪੁੱਤਰ ਵਾਸੀ ਸੇਖੂ ਵੀ ਸਨ।
ਸੀਐੱਮ ਭਗਵੰਤ ਮਨ ਵਲੋਂ ਅੱਜ ਭ੍ਰਿਸ਼ਟਾਚਾਰ ਦੇ ਖਿਲਾਫ ਜਾਰੀ ਕੀਤੇ ਗਏ ਨੰਬਰ ਤੇ ਸ਼ਿਕਾਇਤ ਦਰਜ਼ ਹੋਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੇ ਇਕ ਵੱਡੇ ਅਫਸਰ ਦੇ ਖਿਲਾਫ ਇਸ ਸ਼ਿਕਾਇਤ ਸਾਹਮਣੇ ਆਈ ਹੈ ਜੋ ਕਿ ਇਸ ਵਿਭਾਗ ਦੇ ਇਕ ਮੈਂਬਰ ਵਲੋਂ ਕੀਤੀ ਗਈ ਗਈ ਹੈ। ਜਾਣਕਾਰੀ ਮੁਤਾਬਕ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ ਇਹ ਸ਼ਿਕਾਇਤ ਦਰਜ਼ ਹੋਈ ਹੈ।
ਗੁਰਦਾਸਪੁਰ ਦੇ ਰਹਿਣ ਵਾਲੇ ਪਰਮਿੰਦਰ ਸੈਣੀ ਨੇ ਅੱਜ ਜਾਰੀ ਕੀਤੇ ਗਏ ਐਂਟੀ ਕ੍ਰਪਸ਼ਨ ਐਕਸ਼ਨਲੈਂ ਨੰਬਰ ਤੇ ਇਹ ਸ਼ਿਕਾਇਤ ਦਰਜ਼ ਕਰਵਾਈ ਹੈ।

