




ਜਲੰਧਰ (ਸੰਦੀਪ ਵਰਮਾ ) : ਜਲੰਧਰ ਨੌਨਿਹਾਲ ਸਿੰਘ, IPS, ਕਮਿਸ਼ਨਰ ਪੁਲਿਸ ਵੱਲੋਂ ਸਮੇਤ ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐਸ. ਡੀ.ਸੀ.ਪੀ. ਇੰਨਵੈਸਟੀਗੇਸ਼ਨ, ਵਤਸਲਾ ਗੁਪਤਾ, ਆਈ.ਪੀ.ਐਸ. ਏ.ਡੀ.ਸੀ.ਪੀ. ਹੈੱਡ ਕੁਆਟਰ, ਸੁਹੇਲ ਮੀਰ ਆਈ.ਪੀ.ਐਸ. ਏ.ਡੀ.ਸੀ.ਪੀ.-1, ਹਰਪਾਲ ਸਿੰਘ, ਪੀ.ਪੀ.ਐਸ. ਏ.ਡੀ.ਸੀ.ਪੀ.-2 ਅਤੇ ਹਰਪ੍ਰੀਤ ਸਿੰਘ, ਪੀ.ਪੀ.ਐਸ. ਏ.ਡੀ.ਸੀ.ਪੀ. ਸਪੈਸ਼ਲ ਬ੍ਰਾਂਚ, ਜਲੰਧਰ ਦੇ ਸਮੂਹ ਹਲਕਾ ਅਫਸਰਾਂਨ, ਮੁੱਖ ਅਫਸਰਾਂਨ ਥਾਣਾ ਕਮਿਸ਼ਨਰੇਟ ਜਲੰਧਰ ਦੀ ਕਾਂਨਫਰੰਸ ਹਾਲ ਦਫਤਰ ਕਮਿਸ਼ਨਰੇਟ ਪੁਲਿਸ ਜਲੰਧਰ ਵਿਖੇ ਕਰਾਇਮ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਸ਼ੁਰੂ ਹੋਣ ਸਮੇਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ। ਮੀਟਿੰਗ ਵਿੱਚ ਹਾਜਰ ਅਫਸਰਾਂਨ, ਮੁੱਖ ਅਫਸਰਾਂਨ ਥਾਣਾਜਾਤ ਨਾਲ ਕਮਿਸ਼ਨਰੋਟ ਅਧੀਨ ਪੈਂਦੇ ਥਾਣਿਆਂ ਵਿੱਚ ਦਰਜ ਮੁਕਦਮਿਆਂ ਸਬੰਧੀ ਡਿਸਕਸ ਕਰਕੇ ਮੁੱਕਦਮਿਆਂ ਦੇ ਨਿਪਟਾਰੇ ਸਬੰਧੀ ਹਦਾਇਤਾਂ ਕੀਤੀਆਂ ਗਈਆਂ ਅਤੇ ਹਦਾਇਤ ਕੀਤੀ ਗਈ ਕਿ ਥਾਣੇਂਦਫਤਰਾਂ ਵਿੱਚ ਜੋ ਵੀ ਪਬਲਿਕ ਆਪਣੀ ਸ਼ਿਕਾਇਤ ਲੈ ਕੇ ਆਉਂਦੀ ਹੈ ਤਾਂ ਉਸਦੀ ਸ਼ਿਕਾਇਤ ਨੂੰ ਪਹਿਲ ਦੇ ਅਧਾਰ ਤੇ ਸੁਣ ਕੇ ਉਸ ਪਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਕੇ, ਸਮੇਂ ਸਿਰ ਇੰਨਸਾਫ ਦਿੱਤਾ ਜਾਵੇ,ਕਿਸੇ ਵੀ ਵਿਅਕਤੀ ਨੂੰ ਬਿੰਨ੍ਹਾਂ ਵਜੋਂ ਹਰਾਸ ਨਾ ਕੀਤਾ ਜਾਵੇ ਅਤੇ ਕਿਸੇ ਨਾਲ ਕੋਈ ਪੱਖਪਾਤ ਨਾ ਕੀਤਾ ਜਾਵੇ।
ਹਰ ਇੱਕ ਵਿਅਕਤੀ ਦਾ ਕੰਮ ਕਾਨੂੰਨ ਅਨੁਸਾਰ ਕੀਤਾ ਜਾਵੇ। ਸੀਨੀਅਰ ਸਿਟੀਜ਼ਨਾਂ, ਔਰਤਾਂ, ਵਿਕਲਾਂਗ ਵਿਅਕਤੀਆਂ ਦੇ ਕੰਮਾਂ ਨੂੰ ਖਾਸ ਤਵੱਜੋ ਦਿੰਦੇ ਹੋਏ ਉਹਨਾਂ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ।ਸਮੂਹ ਅਫਸਰਾਂਨ/ਮੁੱਖ ਅਫਸਰਾਂਨ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਮੇਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਦੀ ਹਦਾਇਤ ਕੀਤੀ ਗਈ

