




ਆਪ ਆਗੂ ਦੱਸ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਬਦਤਮੀਜ਼ੀ ਕਰਨ ਵਾਲੇ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪੀਸੀਐਮਐਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਆਪਣੇ ਆਪ ਨੂੰ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦਾ ਆਗੂ ਦੱਸਣ ਵਾਲੇ ਸਤਿਨਾਮ ਸਿੰਘ ਨਾਮ ਦਾ ਵਿਅਕਤੀ ਸਿਵਲ ਹਸਪਤਾਲ ਦੀ ਐਂਮਰਜੈਂਸੀ ਵਾਰਡ ਵਿਚ ਆਇਆ ਅਤੇ ਉਥੇ ਤਾਇਨਾਤ ਡਾਕਟਰ ਸਾਹਿਲ ਗੁਪਤਾ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ।
ਉਨਾਂ੍ਹ ਦੱਸਿਆ ਕਿ ਮਾਡਲ ਟਾਊਨ ਬਠਿੰਡਾ ਵਿਚ ਹੋਏ ਸੜਕ ਹਾਦਸੇ ਦੇ ਸਬੰਧ ਵਿਚ ਉਕਤ ਵਿਅਕਤੀ ਹਸਪਤਾਲ ਵਿਚ ਆਇਆ ਸੀ। ਉਨਾਂ੍ਹ ਦੱਸਿਆ ਕਿ ਕਥਿਤ ਦੋਸ਼ੀ ਨੇ ਡਾਕਟਰਾਂ ਦੀ ਡਿਊਟੀ ਵਿਚ ਵਿਘਨ ਪਾਇਆ। ਉਸ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਹੰਗਾਮਾ ਕਰਦਾ ਰਿਹਾ। ਇਸ ਤੋਂ ਬਾਅਦ ਡਾਕਟਰਾਂ ਨੇ ਆਮ ਆਦਮੀ ਪਾਰਟੀ ਦੇ ਬਠਿੰਡਾ ਸਥਿਤ ਆਗੂਆਂ ਨੂੰ ਬੁਲਾਇਆ ਜਿੰਨਾਂ੍ਹ ਨੇ ਉਸ ਨਾਲ ਜਾਣ ਪਛਾਣ ਹੋਣ ਤੋਂ ਇਨਕਾਰ ਕਰਦਿਆਂ ਉਸਨੂੰ ਸਮਝਾਉਣ ਦੀ ਯਤਨ ਕੀਤਾ ਪਰ ਉਕਤ ਵਿਅਕਤੀ ਡਾਕਟਰਾਂ ਨੂੰ ਮਾੜਾ ਚੰਗਾ ਬੋਲਦਾ ਰਿਹਾ।
ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਚੌਂਕੀ ਸਿਵਲ ਹਸਪਤਾਲ ਨੂੰ ਦਿੱਤੀ ਗਈ। ਥਾਣਾ ਕੋਤਵਾਲੀ ਦੇ ਐੱਸਐੱਚਓ ਪਰਵਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ੳਕੁਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ।

