Advertisement





ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) ਸਹਿਜਧਾਰੀ ਸਿੱਖ’ ਸਿੱਖੀ ਦਾ ਅਨਿੱਖੜਵਾਂ ਅੰਗ ਹਨ ਪਰ ਅਫਸੋਸ ਕੇ ਸਾਡੇ ਪੰਥਕ ਨੇਤਾ ਇਹਨਾ ਸਿੱਖ ਪਰਿਵਾਰਾ ਚ ਪੈਦਾ ਹੋਏ ਸਿੱਖਾਂ ਨੂੰ ਹੀ ਸਿੱਖ ਮੰਨਣ ਤੋ ਮੁਨਕਰ ਹਨ। ਖਾਲਸਾ ਅਤੇ ਸਿੱਖ ਦੀ ਪਰਿਭਾਸ਼ਾ ਚ ਵੱਡਾ ਭੰਬਲਭੂਸਾ ਪਾ ਕੇ ਸਿੱਖਾਂ ਨੂੰ ਗੁਮਰਾਹ ਕਰਕੇ ਰਾਜਨੀਤਿਕ ਰੋਟੀਆਂ ਸੇਕਨ ਦਾ ਕੰਮ ਚਲ ਰਿਹਾ ਹੈ ਪੰਥਕ ਧਿਰਾ ਚ ਜਿਸ ਕਾਰਨ ਇਕੋ ਪਰਿਵਾਰ ਦਾ ਸ਼੍ਰੋਮਣੀ ਕਮੇਟੀ ਤੇ ਕਬਜਾ ਹੋ ਕੇ ਰਹਿ ਗਿਆ ਹੈ।
ਸਹਿਜਧਾਰੀ ਸਿੱਖ ਲਗਾਤਾਰ 1949 ਤੋਂ ਸ਼੍ਰੋਮਣੀ ਕਮੇਟੀ ਚੋਣਾ ਚ ਅਪਨਾ ਵੋਟ ਦਾ ਹੱਕ ਇਸਤੇਮਾਲ ਕਰਦੇ ਰਹੇ ਹਨ ਪਰ 2003 ਤੋਂ ਸਹਿਜਧਾਰੀ ਸਿੱਖਾ ਨੂੰ ਕੇਂਦਰ ਸਰਕਾਰ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕਿਹਣੇ ਤੇ ਵੋਟ ਦੇ ਹੱਕ ਤੋਂ ਵਾੰਝਾ ਕਰ ਦਿੱਤਾ ਸੀ ਜਿਸ ਲਈ ਅੱਜ ਤੱਕ ਇਕ ਲੰਬੀ ਕਾਨੂੰਨੀ ਲੜਾਈ ਸਹਿਜਧਾਰੀ ਸਿੱਖ ਲੜਦੇ ਆ ਰਹੇ ਹਨ।
ਭਾਰਤ ਸਰਕਾਰ ਦੀ 2011 ਦੀ ਮਰਦਮਸ਼ੁਮਾਰੀ ਰਿਪੋਰਟ ਅਨੁਸਾਰ ਪੰਜਾਬ ਦੀ ਕੁਲ ਸਿੱਖ ਅਬਾਦੀ 1.75 ਕਰੋੜ ਸੀ ਜਿਸ ਵਿੱਚੋ ਸਿਰਫ 55 ਲੱਖ ਹੀ ਸਿੱਖ ਵੋਟਰ ਲਭੇ ਸਨ 2011 ਚ ਸ਼੍ਰੋਮਣੀ ਕਮੇਟੀ ਚੋਣਾ ਲਈ ਅਤੇ ਬਾਕੀ ਰਹਿੰਦੇ 1.20 ਕਰੋੜ ਸਿੱਖ, ਜੋ ਅਪਨੇ ਆਪ ਨੂੰ ਸਵੈ ਇਛਾ ਨਾਲ ਸਿੱਖ ਲਿਖਵਾਉੰਦੇ ਹਨ ਅਤੇ ਸਿੱਖ ਪਰਿਵਾਰਾ ਚ ਪੈਦਾ ਹੋਏ ਹਨ, ਨੂੰ ਗੈਰ ਸਿੱਖ ਜਾ ‘ਪਤਿਤ’ ਕਿਹ ਕੇ ਪੰਥਕ ਧਿਰਾ ਨੇ ਸਿੱਖ ਧਰਮ ਚੋ ਹੀ ਖਾਰਜ ਕਰ ਦਿੱਤਾ ਸੀ।
ਦਰਅਸਲ ‘ਪਤਿਤ’ ਸ਼ਬਦ ਸਿਰਫ ਅਮ੍ਰਿਤਧਾਰੀ ਤੇ ਲਾਗੂ ਹੁੰਦਾ ਜੋ ਗੁਰੂ ਸਾਹਿਬ ਦਿਆਂ ਦਸੀਆਂ ਚਾਰ ਬਜਰ ਕੁਰਾਹਿਤਾ, ਕੇਸਾ ਦੀ ਬੇਅਦਵੀ, ਕੁਠੇ ਹਲਾਲ ਦਾ ਸੇਵਨ, ਤੰਬਾਕੂ ਦਾ ਸੇਵਨ, ਪਰਾਏ ਮਰਦ/ਇਸਰਤੀ ਨਾਲ ਸੰਭੋਗ , ਇਹਨਾ ਚਾਰਾ ਚੋ ਇਕ ਵੀ ਕੁਰਾਹਿਤ ਕਰਦਾ ਹੈ ਤਾਂ ਉਹ ਪਤਿਤ ਹੋ ਜਾਂਦਾ ਹੈ ਅਤੇ ਉਸ ਨੂੰ ਦੋਬਾਰਾ ਅਮ੍ਰਿਤ ਛੱਕਨਾ ਪੈਂਦਾ ਹੈ। ਸਹਿਜਧਾਰੀ ਕਦੇ ਪਤਿਤ ਨਹੀ ਹੁੰਦਾ ਹੈ। ਵੱਡਾ ਸਵਾਲ ਇਹ ਹੈ ਕੇ ਜਿਸ ਤਰਾ ਹਿੰਦੂ ਘਰੇ ਪੈਦਾ ਹਿੰਦੂ ਹੈ, ਮੁਸਲਿਮ ਘਰੇ ਪੈਦਾ ਮੁਸਲਿਮ ਹੈ,ਇਸਾਈ ਘਰੇ ਪੈਦਾ ਇਸਾਈ ਹੈ,ਬੋਧੀ ਘਰੇ ਪੈਦਾ ਬੋਧੀ ਹੈ ਇਵੇ ਜਿਵੇ ਸਿੱਖ ਘਰੇ ਪੈਦਾ ਨੂੰ ਸਿੱਖ ਕਿਉਂ ਨਹੀ ਮੰਨਦੇ ਸਾਡੇ ਅਖੋਤੀ ਸਿੱਖ ਵਿਦਵਾਨ। ਇਕ ਨਵਾ ਭੰਬਲਭੂਸਾ ਖੜਾ ਕੀਤਾ ਹੋਇਆ ਹੈ ਸਿੱਖ ਵਿਦਵਾਨਾ ਦਾ, ਕਿਹੰਦੇ ਸਿੱਖ ਪੈਦਾ ਨਹੀ ਹੁੰਦਾ ਸਿੱਖ ਬਨਣਾ ਪੈਂਦਾ ਹੈ।
ਅਸਲੀਅਤ ਇਹ ਹੈ ਕਿ ਸਿੱਖ ਤਾਂ ਪੈਦਾ ਹੀ ਹੁੰਦਾ ਹੈ ਪਰ ਖਾਲਸਾ ਬਨਣਾ ਪੈੰਦਾ ਹੈ। ਦਾੜੀ ਕੇਸ ਕਤਲ ਕਰਨ ਵਾਲੇ ਸਿੱਖ ਪਰਿਵਾਰ ਚ ਜੰਮੇ-ਪਲੇ ਨੂੰ ਪਤਿਤ ਦਸੀ ਜਾਣਗੇ ਸਾਡੇ ਸਿੱਖ ਲੀਡਰ ਜਦੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁਲ 45 ਵਾਰੀ ਕੇਸ਼ ਸ਼ਬਦ ਆਇਆ ਹੈ ਜਿਸ ਵਿੱਚ ਕਿਤੇ ਨਹੀ ਲਿਖਿਆ ਕੇ ਕੇਸ਼ ਰੱਖਣ ਵਾਲਾ ਸਿੱਖ ਹੈ ਜਾ ਕੇਸ਼ ਕੱਟਣ ਵਾਲਾ ਸਿੱਖ ਨਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁਲ 129 ਵਾਰੀ ਪਤਿਤ ਸ਼ਬਦ ਦੀ ਵਰਤੋ ਹੋਈ ਹੈ ਜਿਸ ਚ ਕਿਤੇ ਨਹੀ ਕਿਹਾ ਗਿਆ ਕੇ ਕੇਸ਼ ਕੱਟਵਾਉਣ ਵਾਲਾ ਪਤਿਤ ਹੁੰਦਾ ਹੈ। ਸ਼ਰੋਮਣੀ ਕਮੇਟੀ ਦੀ 1936 ਦੀ ਰਹਿਤ ਮਰਿਆਦਾ ਚ ਜਰੂਰ ਸਿੱਖ ਦੀ ਪਰਿਭਾਸ਼ਾ ਨੂੰ ਸਾਡੇ ਸਿੱਖ ਆਗੂਆ ਅਤੇ ਵਿਦਵਾਨਾ ਨੇ ਕੱਟਰ ਪਰਿਭਾਸ਼ਾ ਬਣਾ ਕੇ ਅਮ੍ਰਿਤਧਾਰੀ ਨੂੰ ਹੀ ਸਿੱਖ ਮੰਨਿਆ ਹੈ। ਇਕ ਪਾਸੇ ਇਹੋ ਵਿਦਵਾਨ ਕਿਹੰਦੇ ਹਨ ਕੇ ਸਿੱਖ ਹਿੰਦੂ ਨਹੀ ਹੈ ਪਰ ਕੀ ਇਹ ਸਿੱਖ ਧਰਮ ਚੋ ਇਸ ਤਰੀਕੇ ਨਾਲ ਪਤਿਤ ਕਿਹ ਕੇ ਖਾਰਜ ਕਰਨ ਵਾਲੇ 1.20 ਕਰੋੜ ਸਹਿਜਧਾਰੀ ਸਿੱਖਾ ਨੂੰ ਹੁਣ ਕਿਸੇ ਹੋਰ ਧਰਮ ਨਾਲ ਜੋੜਨ ਦਾ ਕੰਮ ਨਹੀ ਕਰ ਰਹੇ।
ਸਹਿਜਧਾਰੀ ਸਿੱਖਾਂ ਦਿਆਂ ਵੋਟਾ ਉਸ ਵੇਲੇ ਵੀ ਪੈਂਦੀਆ ਸਨ ਜਦੋ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਅਤੇ ਕਦੇ ਵੀ ਪਰਿਵਾਰਵਾਦ ਭਾਰੂ ਨਹੀ ਸੀ ਹੋਇਆ ਪਰ ਹੁਣ ਜਦੋਂ ਤੋ ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਿਆ ਹੈ ਉਦੋ ਤੋਂ ਹੀ ਪਰਿਵਾਰਵਾਦ ਨੇ ਕਬਜਾ ਕੀਤਾ ਹੈ।
ਸਹਿਜਧਾਰੀ ਸਿੱਖ ਪਾਰਟੀ ਇਸੇ ਪਰਿਵਾਰਵਾਦ ਦੇ ਖਿਲਾਫ ਅਪਨੇ ਹੱਕਾ ਦੀ ਲੜਾਈ ਲੜ ਰਹੀ ਹੈ ਅਤੇ ਹੁਣ ਵੀ ਮਾਮਲਾ ਅਦਾਲਤਾ ਚ ਹੈ। ਪੰਥਕ ਧਿਰਾ ਨੂੰ ਇਸ ਸਚਾਈ ਨੂੰ ਸਮਝ ਲੈਣਾ ਚਾਹੀਦਾ ਹੈ ਕੇ ਸ਼੍ਰੋਮਣੀ ਕਮੇਟੀ ਨੂੰ ਪਰਿਵਾਰਵਾਦ ਤੋਂ ਅਜਾਦ ਕਰਵਾਉਣ ਲਈ ਉਹਨਾ ਨੂੰ ਸਹਿਜਧਾਰੀਆਂ ਨੂੰ ਬਰਾਬਰ ਨਾਲ ਜੋੜ ਕੇ ਚਲਣਾ ਚਾਹੀਦਾ ਹੈ ਨਹੀ ਤੇ ਲੱਖ ਕੋਸ਼ੀਸਾ ਅਤੇ ਲਹਿਰਾ ਬਨਾਉਣ ਦੇ ਬਾਵਜੂਦ ਇਸ ਪਰਿਵਾਰਵਾਦ ਤੋਂ ਖਹਿੜਾ ਨਹੀ ਛੱਟ ਸਕਦਾ।
Advertisement

