




ਜਲੰਧਰ (ਸੰਦੀਪ ਵਰਮਾ ) : ਜਿਲ੍ਹਾ ਕਾਂਗਰੇਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਦੀ ਅਗਵਾਈ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਹਦਾਇਤਾ ਅਨੁਸਾਰ ਮਹਿੰਗਾਈ ਦੇ ਖਿਲਾਫ ਇਕ ਰੋਸ ਪ੍ਰਦਰਸ਼ਨ ਕਾਂਗਰਸ ਭਵਨ ਜਲੰਧਰ ਵਿਖੇ ਕੀਤਾ ਗਿਆ ।ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਜਲੰਧਰ ਸ਼ਹਿਰ ਦੇ ਮੇਅਰ ਜਗਦੀਸ਼ ਰਾਜ ਰਾਜਾ। ਇਸ ਮੌਕੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਥਾਲੀਆਂ ਅਤੇ ਤਾੜੀਆਂ ਬਜਾ ਕੇ ਸੈਂਟਰ ਸਰਕਾਰ ਦਾ ਪਿਟ ਸਿਆਪਾ ਕਰਦੇ ਹੋਏ ਨਾਰੇ ਬਾਜੀ ਕੀਤੀ । ਇਸ ਮੌਕੇ ਤੇ ਪ੍ਰਧਾਨ ਜੀ ਨੇ ਆਪਣੇ ਸ਼ਬਦਾਂ ਚ ਕਿਹਾ ਕੇ ਮੋਦੀ ਸਰਕਾਰ ਨੇ ਆਮ ਆਦਮੀ ਅਤੇ ਗਰੀਬ ਵਰਗ ਦਾ ਖੂਨ ਚੂਸ ਕੇ ਅੰਬਾਨੀ ਅਡਾਨੀ ਵਰਗੇ ਅਮੀਰ ਘਰਾਣਿਆਂ ਦੀਆਂ ਜੇਬਾਂ ਨੂੰ ਰੰਗ ਦਿੱਤਾ ਹੈ ਇਕ ਔਰਤ ਜੋ ਘਰ ਦੀ ਰਸੋਈ ਚਲੈਂਦੀ ਹੈ ਉਸ ਨੂੰ ਪੁੱਛਿਆ ਜਾਵੇ ਕੇ ਕਿਵੇਂ ਸਾਰਾ ਬਜਟ ਬਿਗੜ ਗਿਆ ਹੈ। ਇਸੇ ਸਲੰਡਰ ਦੀ ਕੀਮਤ ਕਾਂਗਰਸ ਦੇ ਰਾਜ ‘ਚ ਮਾਤਰ 450 ਸੀ ਤਾਂ ਬੀ.ਜੇ.ਪੀ ਸਰਕਾਰ ਸੜਕਾਂ ਤੇ ਉਤਰ ਆਈ ਸੀ ਕਿ ਰਸੋਈ ਕਿਵੇਂ ਚਲੇਗੀ ਅਤੇ ਹੁਣ ਆਪ ਸਰਕਾਰ ਕੁੰਬ ਕਰਨੀ ਨੀਂਦ ਸੁਤੀ ਪਈ ਹੈ । ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ । ਕਾਂਗਰਸ ਦੇ ਰਾਜ ਚ ਕੱਚਾ ਤੇਲ 90 ਡਾਲਰ ਪ੍ਰਤੀ ਬੈਰਲ ਸੀ ਤਾਂ ਵੀ ਪੈਟਰੋਲ 72 ਰੁਪਏ ਸੀ | ਸੈਂਟਰ ਸਰਕਾਰ ਦਾ ਇੰਨੇ ਨਾਲ ਹੀ ਦਿਲ ਨਹੀਂ ਭਰ ਰਿਹਾ ਸਾਰੀਆਂ ਸਰਕਾਰੀ ਕੰਪਨੀਆਂ ਨੂੰ ਵੀ ਨਿਜੀ ਹੱਥਾਂ ਚ ਦੇਣ ਦੀ ਤਿਆਰੀ ਹੈ | ਇਸ ਲਈ ਸਾਨੂੰ ਸਾਰੀਆਂ ਪਾਰਟੀਆਂ ਨੂੰ ਇਕ ਜੁਟ ਹੋ ਕੇ ਸਰਕਾਰ ਦੇ ਖਿਲਾਫ ਆਪਣੀ ਅਵਾਜ ਨੂੰ ਬੁਲੰਦ ਕਰਨਾ ਚਾਹੀਦਾ ਹੈ | ਇਸ ਮੌਕੇ ਹਾਜਿਰ ਰਹੇ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ, ਸਾਬਕਾ ਮਹਿਲਾ ਜਿੱਲ੍ਹਾ ਪ੍ਰਧਾਨ ਮੈਡਮ ਜਸਲੀਨ ਸੇਠੀ, ਮਹਿਲਾ ਜਿਲ੍ਹਾ ਪ੍ਰਧਾਨ ਮੈਡਮ ਕੰਚਨ ਠਾਕੁਰ, ਕੌਂਸਲਰ ਜਗਜੀਤ ਸਿੰਘ, ਪ੍ਰਭ ਦਿਆਲ ਭਗਤ,ਤਰਸੇਮ ਲਾਖੋਤਰਾ, ਮਨਦੀਪ ਜੰਸਲ; ਜਗਦੀਸ਼ ਸਮਰਾਏ, ਪਵਨ ਕੁਮਾਰ, ਹਰੀਸ਼ ਢੋਲ, ਬਲਾਕ ਪ੍ਰਧਾਨ ਰਾਜੇਸ਼ ਜਿੰਦਲ,ਅਸ਼ਵਨੀ ਕੁਮਾਰ, ਵਰਿੰਦਰ ਸੈਣੀ, ਗੁਰਪ੍ਰੀਤ, ਮੁਕੇਸ਼, ਗਰੋਵਰ, ਪ੍ਰੇਮ ਸਾਗਰ, ਰਣਜੀਤ ਰਾਏ, ਆਸਾ ਰਾਈ, ਵੰਦਨਾਮਹਿਤਾ, ਕਰਨਦੀਪ ਮਲ੍ਹੀ, ਆਸ਼ਾ ਅੱਗਰਵਾਲ, ਮਨਦੀਪ ਕੌਰ, ਨੀਲਮ ਰਾਈ, ਚੰਦਰ ਕਾਂਤਾ, ਰਾਜ ਕੁਮਾਰ, ਅਮਿਤ ਕੁਮਾਰ, ਭਗਤ ਬਿਸ਼ਨ ਦਾਸ, ਭਗਤ ਓਮ ਪ੍ਰਕਾਸ਼ ਛਾਬੜਾ, ਨਿਰਦੇਸ਼ ਰਾਈ, ਕੁਲਦੀਪ ਗਾਖਲ, ਬਿਸ਼ੰਬੇਰ ਕੁਮਾਰ ,ਅਨੂ ਗੁਪਤਾ, ਚਰਨਜੀਤ ਹਨ

