Advertisement





ਚੰਡੀਗੜ੍ਹ :INA
ਪੰਜਾਬ ਵਿਧਾਨ ਸਭਾ ਦੇ ਪਹਿਲੀ ਵਾਰ ਦੇ ਆਜ਼ਾਦ ਬਣੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਅੱਜ ਹੀ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ ਅਤੇ ਅੱਜ ਹੀ ਸਦਨ ਦੀ ਕਾਰਵਾਈ ‘ਚ ਰੁਕਾਵਟ ਪਾਉਣ ਦੇ ਦੋਸ਼ ‘ਚ ਸਦਨ ‘ਚੋ ਜਬਰੀ ਬਾਹਰ ਕੱਢ ਦਿੱਤੇ ਗਏ। ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਜਦੋਂ ਆਜ਼ਾਦ ਵਿਧਾਇਕ ਵਿੱਚੋਂ ਉੱਠ ਖੜ੍ਹੇ ਹੋਏ ਤਾਂ ਭਗਵੰਤ ਮਾਨ ਨੇ ਉਨ੍ਹਾਂ ਦੇ ਪਿਤਾ ਰਾਣਾ ਗੁਰਜੀਤ ਸਿੰਘ ਨੂੰ ਕਿਹਾ ਕਿ ਆਪਣੇ ਪੁੱਤਰ ਨੂੰ ਸਮਝਾਓ। ਖਾਸ ਗੱਲ ਇਹ ਰਹੀ ਕਿ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਇਕੱਲੇ ਹੀ ਸਨ, ਜੋ ਆਪਣੀ ਗੱਲ ਕਹਿ ਰਹੇ ਸਨ
Advertisement

