Advertisement





ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਵਿਧੀਪੁਰ ਨੇੜੇ ਸ਼ੁੱਕਰਵਾਰ ਦੇਰ ਰਾਤ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ ਜਿਥੇ ਇੱਕ ਚਲਦੀ ਹੋਈ ਰੇਂਜ ਰੋਵਰ ਕਾਰ ਅੱਗ ਦਾ ਗੋਲਾ ਬਣ ਗਈ। ਧੂੰਆਂ ਉਠਦਾ ਦੇਖ ਕੇ ਕਾਰ ਸਵਾਰਾਂ ਨੇ ਤੁਰੰਤ ਹੇਠਾਂ ਉਤਰ ਕੇ ਆਪਣੀ ਜਾਨ ਬਚਾਈ। ਕੁਝ ਦੇਰ ਬਾਅਦ ਹੀ ਕਾਰ ਅੱਗ ਦੀ ਲਪੇਟ ਵਿਚ ਆ ਗਈ।
ਗੋਰਾਇਣ ਦਾ ਰਹਿਣ ਵਾਲਾ ਜਤਿੰਦਰ ਸਿੰਘ ਰੇਂਜ ਰੋਵਰ ਕਾਰ ਜਲੰਧਰ ਦੇ ਵਿਧੀਪੁਰ ਵਿਖੇ ਵਿਕਰੀ ਲਈ ਲੈ ਕੇ ਆਇਆ ਸੀ। ਜਿਨ੍ਹਾਂ ਨੇ ਕਾਰ ਵੇਚਣੀ ਸੀ, ਜਤਿੰਦਰ ਉਨ੍ਹਾਂ ਨੂੰ ਟੈਸਟ ਡਰਾਈਵ ਲਈ ਲੈ ਗਿਆ ਪਰ ਟੈਸਟ ਡਰਾਈਵ ਦੌਰਾਨ ਹੀ ਚੱਲਦੀ ਕਾਰ ਨੂੰ ਅੱਗ ਲੱਗ ਗਈ।
Advertisement

