




ਕਿਸੇ ਨੇ ਕਿਹਾ ਹੈ ਕਿ ਅਸੀਂ ਸਾਰੇ ਇਕੋ ਹੀ ਅਸਮਾਨ ਹੇਠ ਰਹਿੰਦੇ ਹਾਂ ਪਰ ਸਾਡਾ ਸਭ ਦਾ ਅਸਮਾਨ ਇਕੋ ਜਿਹਾ ਨਹੀ ਹੈ।ਕੁਝ ਅਜਿਹਾ ਹੀ ਸਾਬਤ ਕੀਤਾ ਹੈ ਪਿੰਡ ਅਖਾੜਾ ‘ਚ ਯੂਨੀਅਨ ਬੈਂਕ ਆਫ ਇੰਡੀਆ ਦੀ ਸ਼ਾਖਾ ‘ਚ ਨੌਕਰੀ ਕਰਨ ਵਾਲੇ ਗੰਨਮੈਨ ਪਰਮਜੀਤ ਸਿੰਘ ਨੇ, ਜੋ ਹੁਣ ਉਸੇ ਹੀ ਬੈਂਕ ਦਾ ਮੈਨੇਜਰ ਬਣ ਗਿਆ ਹੈ।
ਪਰਮਜੀਤ ਸਿੰਘ ਮਠਾੜੂ ਪਿੰਡ ਪੁੜੈਣ ਦਾ ਰਹਿਣ ਵਾਲਾ ਹੈ। ਉਸ ਨੇ ਫੌਜ ‘ਚੋਂ ਸੇਵਾਮੁਕਤੀ ਤੋਂ ਬਾਅਦ ਇਸ ਬੈਂਕ ‘ਚ ਗੰਨਮੈਨ ਵਜੋਂ ਨੌਕਰੀ ਸ਼ੁਰੂ ਕੀਤੀ। ਦਿਲ ‘ਚ ਅੱਗੇ ਵਧਣ ਦੀ ਇੱਛਾ ਅਤੇ ਪੜ੍ਹਨ-ਲਿਖਣ ਦਾ ਸ਼ੌਕ ਸੀ। ਇਹੋ ਦੋ ਚੀਜ਼ਾਂ ਉਸ ਨੂੰ ਅੱਜ ਇਸ ਮੁਕਾਮ ‘ਤੇ ਲੈ ਆਈਆਂ। ਸਫਲ ਹੋਣਾ ਤਾਂ ਹਰ ਕੋਈ ਚਾਹੁੰਦਾ ਹੈ ਪਰ ਸਫਲਤਾ ਕਿਵੇਂ ਮਿਲੇ। ਕਾਮਯਾਬੀ ਦਾ ਰਸਤਾ ਕਿਹੜਾ ਹੇ। ਉਹ ਕੁਝ ਸਫਲ ਵਿਅਕਤੀ ਹੀ ਜਾਣ ਸਕੇ ਹਨ। ਸਫਲ ਹੋਣ ਲਈ ਜ਼ਰੂਰੀ ਹੈ ਕਿ ਤੁਹਾਡੇ ਅੰਦਰ ਆਪਣੇ ਖੇਤਰ ਵਿਚ ਸਰਵੋਤਮ ਸਥਾਨ ਹਾਸਲ ਕਰਨ ਦੀ ਇੱਛਾ ਸ਼ਕਤੀ ਹੋਵੇ ਅਤੇ ਇਹ ਪਰਮਜੀਤ ਸਿੰਘ ਨੇ ਸਾਬਤ ਕੀਤਾ ਹੈ।

