ਨਿਊਯਾਰਕ ਦੇ ਕੁਈਨਜ਼ ਵਿੱਚ ਇਸ ਦੁਖਦਾਈ ਘਟਨਾ ਦੇਖਣ ਨੂੰ ਮਿਲੀ ਹੈ ਜਿਥੇ ਇਕ 75 ਸਾਲਾਂ ਬੁਜੁਰਗ ਤੇ ਹਮਲਾ ਹੋਇਆ ਹੈ। ਬੁਜੁਰਗ 2 ਹਫਤੇ ਪਹਿਲਾ ਹੀ ਵਿਜ਼ਟਰ ਵੀਜ਼ਾ ਤੇ ਨਿਊਯਾਰਕ ਗਿਆ ਸੀ। ਸਵੇਰ ਦੀ ਸੈਰ ਦੌਰਾਨ ਇੱਕ 75 ਸਾਲਾ ਸਿੱਖ ਵਿਅਕਤੀ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਉਸ ਦਾ ਨੱਕ ਟੁੱਟ ਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਨਿਰਮਲ ਸਿੰਘ ਨੇ ਹਮਲੇ ਸਬੰਧੀ ਨਿਊਜ਼ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਵੀ ਖੂਨ ਨਾਲ ਭਰੀ ਹੋਈ ਜੈਕਟ ਉਸ ਨੇ ਪਾਈ ਹੋਈ ਸੀ ਅਤੇ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ।
ਇਸ ਹਮਲੇ ਬਾਰੇ ਜਾਣਕਾਰੀ ਦੇਂਦੀਆਂ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਨੂੰ 95ਵੇਂ ਐਵੇਨਿਊ ਅਤੇ ਲੇਫਰਟਸ ਬਲਵੀਡ ‘ਤੇ ਐਤਵਾਰ ਸਵੇਰੇ 7 ਵਜੇ ਦੇ ਕਰੀਬ ਸੈਰ ਦੌਰਾਨ ਕਥਿਤ ਤੌਰ ‘ਤੇ ਪਿੱਛੇ ਤੋਂ ਮੁੱਕਾ ਮਾਰਿਆ ਗਿਆ।
Advertisement

