Advertisement





ਕੈਨੇਡਾ ਪੁਲਿਸ ਨੇ ਪੰਜਾਬੀ ਗੈਂਗਸਟਰ ਜਿੰਮੀ ਸੰਧੂ ਦੇ ਕਾਤਲ ਸਣੇ 25 ਭਗੌੜਿਆਂ ‘ਤੇ ਵੱਡਾ ਇਨਾਮ ਰੱਖਿਆ ਐ।
ਇਸ ਤਹਿਤ ਜਿੰਮੀ ਸੰਧੂ ਦੇ ਕਾਤਲ ਜੀਨ ਕਾਰਲ ਦੀ ਸੂਹ ਦੇਣ ਵਾਲੇ ਨੂੰ 1 ਲੱਖ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ।
ਕੈਨੇਡਾ ਦੇ 25 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ਜਾਰੀ ਕੀਤੀ ਗਈ ਐ, ਜਿਸ ‘ਚ ਦੂਜੇ ਨੰਬਰ ‘ਤੇ ਜਿੰਮੀ ਸੰਧੂ ਦੇ ਕਥਿਤ ਕਾਤਲ ਜੀਨ ਕਾਰਲ ਲਾਰਕੈਂਪ ਦਾ ਨਾਮ ਦਰਜ ਕੀਤਾ ਗਿਆ।
ਇਨ੍ਹਾਂ ਭਗੌੜਿਆਂ ‘ਤੇ 2 ਲੱਖ 50 ਹਜ਼ਾਰ ਡਾਲਰ ਤੋਂ ਵੱਧ ਦੇ ਇਨਾਮ ਰੱਖੇ ਗਏ ਨੇ, ਜਿਨ੍ਹਾਂ ਵਿੱਚ 1 ਲੱਖ ਡਾਲਰ ਦਾ ਇਨਾਮ ਇਕੱਲੇ ਜੀਨ ਕਾਰਲ ਦੇ ਸਿਰ ‘ਤੇ ਰੱਖਿਆ ਗਿਆ।
Advertisement

