ਪਟਿਆਲਾ ਵਿਖੇ ਚੱਲ ਰਹੇ ਹਿੰਦੂ ਸਿੱਖ ਵਿਵਾਦ ਦੌਰਾਨ ਫਰੀਦਕੋਟ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਨਿਵੇਕਲਾ ਸੰਦੇਸ਼ ਦਿੱਤਾ। ਰਮਜਾਨ ਦੇ 27ਵੇਂ ਰੋਜੇ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਅੰਦਰ ਨਮਾਜ ਪੜ੍ਹੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁਸਲਿਮ ਭਾਈਚਾਰੇ ਦੇ ਰੋਜੇ ਖੁਲਵਾਏ।
ਉਥੇ ਹੀ ਫਰੀਦਕੋਟ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਿਆਂ ਨਵੇਕਲੀ ਪਿਰਤ ਪਾਈ ਹੈ। ਫਰੀਦਕੋਟ ਦੇ ਹਲਕਾ ਵਿਧਾਇਕ ਵੱਲੋਂ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਦੇ ਪ੍ਰਬੰਧਕਾਂ ਨਾਲ ਮਿਲ ਕੇ ਰਮਜਾਨ ਦੇ 27ਵੇਂ ਰੋਜੇ ਵਾਲੇ ਦਿਨ ਮੁਸਲਿਮ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ ‘ਚ ਬੁਲਾ ਕੇ ਜਿਥੇ ਉਹਨਾਂ ਦਾ ਰੋਜਾ ਖੁਲਵਾਇਆ ਗਿਆ ਉਥੇ ਹੀ ਉਹਨਾਂ ਨੂੰ ਨਮਾਜ ਪੜ੍ਹਨ ਲਈ ਢੁਕਵਾਂ ਮਾਹੌਲ ਵੀ ਬਣਾ ਕੇ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਗੁਰਦੁਆਰ ਮਾਤਾ ਖੀਵੀ ਜੀ ਦੇ ਪ੍ਰਬੰਧਕ ਕੈਪਟਨ ਧਰਮ ਸਿੰਘ ਗਿੱਲ ਨੇ ਕਿਹਾ ਕਿ ਫਰੀਦਕੋਟ ‘ਚ ਹਮੇਸ਼ਾ ਭਾਈਚਾਰਕ ਸਾਂਝ ਬਰਕਾਰ ਰਹੀ ਹੈ।
ਮਸਜਿਦ ਫਰੀਦਕੋਟ ਦੇ ਸਾਹੀ ਇਮਾਮ ਨੇ ਕਿਹਾ ਕਿ ਫਰੀਦਕੋਟ ਦੇ ਲੋਕਾਂ ਵੱਲੋਂ ਹਮੇਸ਼ਾ ਹੀ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਸਭ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜ ਸਿੱਖ ਭਾਈਚਾਰੇ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਅੰਦਰ ਉਹਨਾਂ ਦਾ ਰੋਜਾ ਖੁਲਵਾਇਆ ਜੋ ਆਪਣੇ ਆਪ ‘ਚ ਸਲਾਂਘਾਂਯੋਗ ਕਦਮ ਹੈ। ਉਹਨਾਂ ਕਿਹਾ ਕਿ ਜੇਕਰ ਜਦੋਂ ਅਜਿਹੀ ਭਾਈਚਾਰਕ ਸਾਂਝ ਪੈਦਾ ਹੋਵੇਗੀ

