Advertisement





ਚੰਡੀਗੜ੍ਹ: INA
ਸ੍ਰੀ ਗੁਰੂ ਗ੍ਰੰਥ ਸਾਹਿਬ (Guru Granth Sahib) ਦੇ ‘ਸਰੂਪ’ ਨੂੰ ਅਣ-ਅਧਿਕਾਰਤ ਤੌਰ ‘ਤੇ ਛਾਪਣ ਅਤੇ ਗੁਰਬਾਣੀ (Gurbani) ਨੂੰ ਕਥਿਤ ਤੌਰ ‘ਤੇ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ਹੇਠ ਅਕਾਲ ਤਖ਼ਤ (Akal Takhat) ਨੇ ਅਮਰੀਕਾ (America) ਸਥਿਤ ਤਮਿੰਦਰ ਸਿੰਘ ਆਨੰਦ (Taminder Singh Anand) ਨੂੰ ਤਨਖਾਹੀਆ ਕਰਾਰ ਦਿੱਤਾ ਹੈ।
ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Giani Harpreet Singh) ਅਤੇ ਪੰਜ ਪਿਆਰਿਆਂ ਨੇ ਇਸ ਵੱਡੀ ਗਲਤੀ ਲਈ ਆਨੰਦ ਨੂੰ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਅਤੇ ਆਪਣੀ ਮਨਸ਼ਾ ਦੱਸਣ ਲਈ ਕਿਹਾ ਹੈ, ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਆਫਲਾਈਨ ਅਤੇ ਆਨਲਾਈਨ ਛਪਾਈ ‘ਤੇ ਤੁਰੰਤ ਪਾਬੰਦੀ ਲਾਈ ਜਾ ਸਕੇ।
ਇਸਦੇ ਨਾਲ ਹੀ ਅਕਾਲ ਤਖਤ ਤੋਂ ਜਾਰੀ ਐਲਾਨਨਾਮੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੱਕ ਆਨੰਦ, ਅਕਾਲ ਤਖਤ ਸਾਹਿਬ ਵਿਖੇ ਪੇਸ਼ ਨਹੀਂ ਹੁੰਦਾ, ਉਦੋਂ ਤੱਕ ਕੋਈ ਵੀ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਾ ਰੱਖੇ।
Advertisement

