




ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੁਪਰੀਮ ਕੋਰਟ ਨੇ ਰੋਡ ਰੇਜ ਮਾਮਲੇ ਵਿੱਚ ਸਿੱਧੂ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਕਰੀਬ 34 ਸਾਲ ਪੁਰਾਣਾ ਹੈ। ਜਦੋਂ ਪਟਿਆਲਾ ‘ਚ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਦੋਸਤ ਦੀ ਕਿਸੇ ਨਾਲ ਲੜਾਈ ਹੋ ਗਈ।
ਕਾਂਗਰਸ ਨਾਲ ਲੰਬੇ ਸਮੇਂ ਦਾ ਨਾਤਾ ਤੋੜਣ ਮਗਰੋਂ ਸੁਨੀਲ ਜਾਖੜ ਬੀਜੇਪੀ ‘ਚ ਸ਼ਾਮਲ ਹੋ ਗਏ ਹਨ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਕਾਂਗਰਸ ਨਾਲ ਮੱਤਭੇਦਾਂ ਮਗਰੋਂ ਜਾਖੜ ਨੇ ਕਾਂਗਰਸ ਛੱਡ ਦਿੱਤੀ ਸੀ। ਸੂਤਰਾਂ ਮੁਤਾਬਕ ਸੁਮੀਲ ਜਾਖੜ ਦੇ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਕੱਲ੍ਹ ਹੀ ਲੈ ਲਿਆ ਗਿਆ ਸੀ। ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਜਾਖੜ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਜਾਖੜ ਇਨ੍ਹੀਂ ਦਿਨੀਂ ਦਿੱਲੀ ‘ਚ ਹਨ।
ਸੁਨੀਲ ਜਾਖੜ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਕੀ ਬੋਲੇ…..
ਇਸ ਮੌਕੇ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਮੋਦੀ ਸਹਿਤ ਹੋਰ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ, ”ਕੋਈ ਸੌਖਾ ਕੰਮ ਨਹੀਂ ਹੁੰਦਾ, 50 ਸਾਲ ਦਾ ਸਬੰਧ ਮੇਰਾ ਕਾਂਗਰਸ ਪਾਰਟੀ ਨਾਲ ਹੈ। ਸਾਡੀਆਂ 3 ਪੀੜ੍ਹੀਆਂ ਕਾਂਗਰਸ ਨੂੰ ਆਪਣਾ ਪਰਿਵਾਰ ਸਮਝ ਕੇ ਚੰਗੇ-ਮਾੜੇ ਸਮੇਂ ‘ਚ ਨਾਲ ਰਹੀਆਂ।”
”ਜਿਸ ਖੁੱਲ੍ਹੇ ਦਿਲ ਨਾਲ ਭਾਜਪਾ ਆਗੂਆਂ ਨੇ ਮਿਲਣ ਦਾ ਮੌਕਾ ਦਿੱਤਾ ਉਸ ਦਾ ਇੱਕ ਕਾਰਨ ਇਹ ਹੈ ਕਿ ਸੁਨੀਲ ਜਾਖੜ ਨੇ ਕਦੇ ਸਿਆਸਤ ਨੂੰ ਨਿੱਜੀ ਸੁਆਰਥ ਲਈ ਇਸਤੇਮਾਲ ਨਹੀਂ ਕੀਤਾ।”
ਜੇ 50 ਸਾਲ ਬਾਅਦ ਸੁਨੀਲ ਜਾਖੜ ਨੇ ਪਰਿਵਾਰ ਨਾਲ ਨਾਤਾ ਤੋੜਨ ਦੀ ਹਿੰਮਤ ਦਿਖਾਈ ਤਾਂ ਇਹ ਕੋਈ ਨਿੱਜੀ ਕਾਰਨ ਨਹੀਂ ਸੀ, ਬਹੁਤ ਸਾਰੇ ਕਾਰਨ ਸਨ।
”ਬੜੇ ਭਰੇ ਮਨ ਨਾਲ ਕਹਿ ਰਿਹਾ ਹਾਂ ਕਿ ਅੱਜ ਜਦੋਂ ਪਰਿਵਾਰ ਨਾਲ ਨਾਤਾ ਤੋੜ ਕੇ ਮੈਂ ਦੂਜੀ ਥਾਂ ਆਇਆ ਹਾਂ, ਉਸ ਦਾ ਕਾਰਨ ਇਹ ਸੀ ਕਿ ਸੁਨੀਲ ਨੂੰ ਇਸ ਗੱਲ ਲਈ ਕਟਘਰੇ ‘ਚ ਖੜ੍ਹਾ ਕੀਤਾ ਗਿਆ ਕਿ ਸੁਨੀਲ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਤੁਸੀਂ ਇਸ ਨੂੰ ਜਾਤੀ-ਪਾਤੀ , ਧਰਮ ਦੇ ਨਾਂਅ ‘ਤੇ ਨਹੀਂ ਤੋੜ ਸਕਦੇ।”
ਇਹ ਵੀ ਪੜ੍ਹੋ:-
ਸੁਨੀਲ ਜਾਖੜ ਦਾ ਪਿਛੋਕੜ ਤੇ ਕੈਪਟਨ ਨਾਲ ਚੰਗੇ ਰਿਸ਼ਤੇ
ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਸਿਆਸੀ ਖ਼ਾਨਦਾਨ ਤੋਂ ਆਉਣ ਵਾਲੇ ਸੁਨੀਲ ਜਾਖੜ ਪੰਜਾਬ ਵਿੱਚ ਕਾਂਗਰਸ ਦਾ ਇੱਕ ਮੰਨਿਆ-ਪ੍ਰਮੰਨਿਆ ਚਿਹਰਾ ਰਹੇ ਹਨ।
ਸੁਨੀਲ ਜਾਖੜ ਵੀ ਇੱਕ ਸਿਆਸੀ ਖ਼ਾਨਦਾਨ ਤੋਂ ਆਉਂਦੇ ਹਨ ਅਤੇ ਉਹ ਲੋਕ ਸਭਾ ਸਪੀਕਰ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਰਹੇ ਬਲਰਾਮ ਜਾਖੜ ਦੇ ਪੁੱਤਰ ਹਨ।
ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਅਹੁਦੇ ਤੋਂ ਹਟਵਾਉਣ ਲਈ ਮੁਹਿੰਮ ਵਿੱਢੀ ਗਈ ਅਤੇ ਲਗਾਤਾਰ ਪੰਜਾਬ ਕਾਂਗਰਸ ਦੇ ਲੀਡਰ ਦਿੱਲੀ ਦੇ ਗੇੜੇ ਕੱਢ ਰਹੇ ਸਨ, ਸੁਨੀਲ ਜਾਖੜ ਉਨ੍ਹਾਂ ਵਿੱਚ ਨਹੀਂ ਸਨ।
ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਵਾਲੇ ਦਿਨ ਜਾਖੜ ਨੇ ਕਈ ਗੱਲਾਂ ‘ਤੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ।
ਸੁਨੀਲ ਜਾਖੜ ਨੇ ਬੇਅਦਬੀ, ਨਸ਼ਿਆਂ ਦੇ ਮਾਮਲੇ ‘ਤੇ ਹਮੇਸ਼ਾਂ ਅਕਾਲੀ ਦਲ ਨੂੰ ਘੇਰਿਆ ਹੈ।
ਸੁਨੀਲ ਜਾਖੜ ਭਾਵੇਂ ਇਸ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਆਪ ਨਹੀਂ ਜਿੱਤ ਸਕੇ ਪਰ ਉਨ੍ਹਾਂ ਨੇ ਬਤੌਰ ਪੰਜਾਬ ਕਾਂਗਰਸ ਦੇ ਪ੍ਰਧਾਨ ਪਾਰਟੀ ਸਾਹਮਣੇ ਹਮੇਸ਼ਾ ਵਧੀਆ ਸੁਝਾਅ ਪੇਸ਼ ਕੀਤੇ ਹਨ।

