




ਪੰਜਾਬ ਕਿੰਗਸ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਭਾਰਤ ਦੀ ਟੀ-20 ਟੀਮ ਲਈ ਚੁਣ ਲਿਆ ਗਿਆ ਹੈ। ਇਹ ਚੋਣ ਦੱਖਣੀ ਅਫ਼ਰੀਕਾ ਖਿਲਾਫ਼ ਟੀ-20 ਸੀਰਜ਼ ਲਈ ਕੀਤੀ ਗਈ ਹੈ।
ਅਰਸ਼ਦੀਪ ਸਿੰਘ ਨੇ ਇਸ ਵਾਰ ਵੀ ਆਈਪੀਐੱਲ ਵਿੱਚ ਪੰਜਾਬ ਕਿੰਗਸ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਵੇਂ ਉਨ੍ਹਾਂ ਦੀ ਟੀਮ ਪਲੇਆਫ ਤੱਕ ਨਹੀਂ ਪਹੁੰਚ ਸਕੀ ਪਰ ਅਰਸ਼ਦੀਪ ਦੀਆਂ ਇਸ ਸੀਜ਼ਨ ਵਿੱਚ ਲਈਆਂ 10 ਵਿਕਟਾਂ ਨੇ ਉਨ੍ਹਾਂ ਨੂੰ ਟੀਮ ਇੰਡੀਆ ਤੱਕ ਪਹੁੰਚਾ ਦਿੱਤਾ ਹੈ।
ਸਾਲ 2021 ਦੇ ਆਈਪੀਐੱਲ ਵਿੱਚ ਵੀ ਅਰਸ਼ਦੀਪ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਪੰਜਾਬ ਦੇ 23 ਸਾਲਾ ਖਿਡਾਰੀ ਦੇ ਮਾਪੇ ਸਪਸ਼ਟ ਤੌਰ ‘ਤੇ ਮਾਣ ਮਹਿਸੂਸ ਕਰਦੇ ਹਨ। ਪਰ ਕੁੱਝ ਸਾਲ ਪਹਿਲਾਂ ਉਨ੍ਹਾਂ ਨੇ ਅਜਿਹਾ ਮਹਿਸੂਸ ਨਹੀਂ ਕੀਤਾ ਸੀ।
ਚੰਡੀਗੜ੍ਹ ਤੋਂ ਬਾਅਦ ਹੁਣ ਖਰੜ ਵਿੱਚ ਵਸੇ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ, “ਮੈਂ ਚਾਹੁੰਦਾ ਸੀ ਕਿ ਉਹ ਕੈਨੇਡਾ ਜਾਵੇ।”
ਇਹ ਇਸ ਲਈ ਸੀ ਕਿ ਦਰਸ਼ਨ ਸਿੰਘ ਨੂੰ ਫ਼ਿਕਰ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਇੱਥੇ ਕੋਈ ਚੰਗਾ ਕੰਮ ਜਾਂ ਨੌਕਰੀ ਨਹੀਂ ਮਿਲੇਗੀ।
“ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵਿੱਤੀ ਤੌਰ ‘ਤੇ ਸੁਰੱਖਿਅਤ ਰਹਿਣ, ਜ਼ਿੰਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨ। ਮੈਂ ਅਰਸ਼ਦੀਪ ਲਈ ਵੀ ਇਹੀ ਚਾਹੁੰਦਾ ਸੀ। ਉਸ ਦਾ ਵੱਡਾ ਭਰਾ ਕੈਨੇਡਾ ਗਿਆ ਹੋਇਆ ਹੈ ਅਤੇ ਇਸ ਕਰ ਕੇ ਮੈਂ ਚਾਹੁੰਦਾ ਸੀ ਕਿ ਪਲੱਸ ਟੂ ਕਰ ਕੇ ਉਹ ਵੀ ਉੱਥੇ ਚਲਾ ਜਾਵੇ।”
“ਪਰ ਅਰਸ਼ਦੀਪ ਨੇ ਕਿਹਾ- ਮੈਨੂੰ ਕ੍ਰਿਕਟ ‘ਤੇ ਧਿਆਨ ਕੇਂਦਰਿਤ ਕਰਨ ਲਈ ਇੱਕ ਸਾਲ ਦੇ ਦਿਓ ਅਤੇ ਇਸ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਉਹ ਕਰਾਂਗਾ
ਹਰਭਜਨ ਸਿੰਘ, ਸਾਬਕਾ ਭਾਰਤੀ ਸਪਿਨ ਵਿਜ਼ਾਰਡ ਨੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਤਾਰੀਫ ਕੀਤੀ, ਅਤੇ ਉਸਦੇ ਭਵਿੱਖ ਬਾਰੇ ਇੱਕ ਦਲੇਰਾਨਾ ਭਵਿੱਖਬਾਣੀ ਕੀਤੀ। ਆਈਪੀਐਲ 2022 ਵਿੱਚ ਕਈ ਗੁਣਵੱਤਾ ਵਾਲੇ ਘਰੇਲੂ ਖਿਡਾਰੀਆਂ ਦਾ ਉਭਾਰ ਦੇਖਿਆ ਗਿਆ।

