




ਜਲੰਧਰ : ਪੁਲਿਸ ਵਿਭਾਗ ਵਿੱਚ ਤਾਇਨਾਤ ਪੁੱਤਰ ਅਤੇ ਉਸਦੀ ਮਾਂ ਵੱਲੋਂ ਆਪਣੀ ਨੂੰਹ ਨਾਲ ਗਾਲੀ ਗਲੋਚ ਕਰਨ , ਕੁੱਟ ਮਾਰ ਕਰਨ ਅਤੇ ਦਾਜ ਵਿੱਚ ਗੱਡੀ ਦੀ ਮੰਗ ਪੂਰੀ ਨਾ ਕਰਨ ਕਰਕੇ ਘਰ ਕੱਢਣ ਅਤੇ ਉਸਦੇ ਮਾਪਿਆਂ ਨੂੰ ਗਾਲੀ ਗਲੋਚ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਪੁਲਿਸ ਦੀ ਵਰਦੀ ਦਾ ਰੋਹਬ ਦਿਖਾਉਂਦੇ ਹੋਏ ਹਾਈਕੋਰਟ ਦੇ ਹੁਕਮਾਂ ਨੂੰ ਟਿਚ ਸਮਝਦੇ ਹੋਏ , ਪੁਲਿਸ ਵਿਭਾਗ ਵਲੋਂ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਦੋਸ਼ੀ ਮਾਂ ਅਤੇ ਪੁੱਤਰ ਤੇ ਕੋਈ ਮੁਕਦਮਾ ਦਰਜ ਨਹੀਂ ਕੀਤਾ ਗਿਆ । ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਫੋਥ ਜੋਹਜ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਆਪਣੀ ਲੜਕੀ ਦੀ ਸ਼ਾਦੀ 23 ਅਪ੍ਰੈਲ 2020 ਨੂੰ ਦੋਸ਼ੀ ਰਣਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨਾਲ ਕੀਤੀ ਸੀ । ਰਣਦੀਪ ਸਿੰਘ ਪੁਲਿਸ ਵਿੱਚ ਕਾਂਸਟੇਬਲ ਦੀ ਸਰਕਾਰੀ ਨੌਕਰੀ ਕਪੂਰਥਲਾ ਕਰਦਾ ਹੈ । ਉਸਦੀ ਮਾਂ ਬਲਜਿੰਦਰ ਕੌਰ ਪਤਨੀ ਸੁਖਦੇਵ ਸਿੰਘ ਵੀ ਪੰਜਾਬ ਪੁਲਿਸ ਕਪੂਰਥਲਾ ਵਿਖੇ ਮੁਲਾਜ਼ਮ ਹੈ । ਸ਼ਾਦੀ ਦੇ ਕੁਝ ਸਮੇਂ ਬਾਅਦ ਹੀ ਪਤਾ ਲੱਗਾ ਕਿ ਰਣਦੀਪ ਸਿੰਘ ਨਸ਼ੇ ਦਾ ਆਦੀ ਹੈ । ਇਹ ਲੜਕੀ ਨਾਲ ਕੁੱਟ – ਮਾਰ ਕਰਦਾ ਹੈ ਤੇ ਗਾਲੀ ਗਲੋਚ ਕਰਦਾ ਹੈ । ਜਿਸ ਸਬੰਧੀ ਕਈ ਵਾਰ ਸੂਝਵਾਨ ਵਿਅਕਤੀਆਂ ਤੇ ਰਿਸ਼ਤੇਦਾਰਾਂ ਨੇ ਸਮਝੌਤਾ ਵੀ ਕਰਵਾਇਆ । ਐਸ.ਪੀ. ਹੈਡ ਕੁਆਵਟਰ ਸਾਡੇ ਤੇ ਵਾਰ ਵਾਰ ਦਬਾਉ ਪਾਉਂਦੇ ਰਹੇ ਕਿ ਤੁਸੀ ਸਮਝੌਤਾ ਕਰੋ । ਅਸੀਂ ਪੀੜਤ ਲੜਕੀ ਤੇ ਪਰਿਵਾਰ ਇਨਸਾਫ ਦੀ ਗੁਹਾਰ ਲਗਾਉਂਦੇ ਰਹੇ । ਇਨ੍ਹਾਂ ਸਾਡੇ ਖਿਲਾਫ ਇਨਕੁਆਰੀ ਕਰਕੇ ਐਸ.ਐਸ.ਪੀ. ਕਪੂਰਥਲਾ ਨੂੰ ਭੇਜ ਦਿੱਤੀ । ਮੇਰੀ ਬੇਟੀ ਤੇ ਹੋਏ ਅੱਤਿਆਚਾਰਾਂ ਦਾ ਸਾਨੂੰ ਇਨਸਾਫ ਦਵਾਇਆ ਜਾਵੇ ਅਤੇ ਦੋਸ਼ੀਆਂ ਤੇ ਪਰਚਾ ਦਰਜ ਹੋਵੇ । ਪੀੜਤ ਤੇ ਉਸਦੇ ਪਰਿਵਾਰ ਦੀ ਮੰਗ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮ ਹੋਣ ਕਰਕੇ ਇਸਦੀ ਉੱਚ ਪੱਧਰੀ ਸੀ.ਬੀ.ਆਈ. ਜਾਂਚ ਤਹਿਤ ਇਨਸਾਫ ਦਿੱਤਾ ਜਾਵੇ ਜੀ ।

