-ਬਿਆਸ ਦਰਿਆ ਦੇ ਕੁਦਰਤੀ ਵਹਾਅ ਨੂੰ ਰਾਧਾ ਸੁਆਮੀ ਡੇਰੇ ਨੇ ਲਾਈ ਢਾਹ*—- ਪੰਚਾਇਤੀ,ਸ਼ਾਮਲਾਟ,ਨਜਾਇਜ਼ ਕਬਜੇ ਧਾਰੀ ਭੂਮੀ ਮਾਫੀਆ ਦੇ ਵੱਡੇ ਮਗਰਮੱਛਾਂ ਤੇ ਹੋਵੇ ਕਾਰਵਾਈ
ਜੰਡਿਆਲਾ ਗੁਰੂ,ਬਿਆਸ(ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ)-;
ਪੰਜਾਬ ਦੀ ਪੰਚਾਇਤੀ ਜ਼ਮੀਨ ਉਤੇ ਨਾਜਾਇਜ਼ ਕਬਜ਼ਾਧਾਰੀਆਂ ਤੋਂਂ ਕਬਜ਼ਾ ਛੁਡਾਉਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਬਹੁਤ ਹੀ ਸ਼ਲਾਘਾਯੋਗ ਹਨ। ਪਰ ਨਾਜਾਇਜ਼ ਕਬਜ਼ੇਧਾਰੀਆਂ ਵਿਰੁੱਧ ਕਾਰਵਾਈ ਵੱਡੇ-ਵੱਡੇ ਮੱਗਰਮੱਛਾਂ ਵਿਰੁੱਧ ਪਹਿਲ ਦੇ ਆਧਾਰਤ ਹੋਣੀ ਚਾਹੀਦੀ ਹੈ ਪਰ ਅਤੇ ਆਬਾਦਕਾਰ ਹਮਾਤੜ ਲੋਕਾਂ ਨੂੰ ਜ਼ਮੀਨ ਅਕਵਾਇਰ ਨੀਤੀ ਵਿੱਚ ਬਣਦੀ ਛੋਟ ਦੇ ਕੇ ਰਾਹਤ ਵੀ ਦਿੱਤੀ ਜਾਣੀ ਵੀ ਬਹੁਤ ਜ਼ਰੂਰੀ ਹੈ ਤਾਂ ਆਮ ਲੋਕ ਉਜਾੜੇ ਤੋਂ ਬਚ ਸਕਣ।
ਇਨ੍ਹਾਂ ਮੱਗਰਮੱਛਾਂ ਵਿਚ ਜਿੱਥੇ ਬਹੁਤ ਸਾਰੇ ਖੁਦ ਰਾਜਨੀਤਕ ਆਗੂ, ਉਨ੍ਹਾਂ ਦੇ ਚੇਲੇ ਚਾਟੜੇ, ਅਫਸਰ ਲਾਬੀ ਆਦਿ ਸ਼ਾਮਲ ਹਨ ਉਥੇ ਡੇਰਾ ਰਾਧਾ ਸੁਆਮੀ ਬਿਆਸ ਵੀ ਹੜੱਪੂ ਮਾਫੀਆ ਲਾਣੇ ਵਿੱਚ ਸ਼ਾਮਲ ਹੈ। ਇਸ ਅਖੌਤੀ ਡੇਰੇ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਕਪੂਰਥਲਾ ਦੇ ਕਰੀਬ 22ਪਿੰਡਾਂ ਦੀ ਪੰਚਾਇਤੀ/ਸ਼ਾਮਲਾਟਾਂ ,ਆਮ ਹਮਾਤੜ ਲੋਕਾਂ ਦੀ ਮਾਲਕੀ, ਧਾਰਮਿਕ ਸਥਾਨਾਂ ਤੇ ਰਾਹਾਂ/ਪਹਿਆਂ/ਰਸਤਿਆਂ ਆਦਿ ਹਜ਼ਾਰਾਂ ਏਕੜ ਦੀ ਜ਼ਮੀਨ ਧਿੰਗਾਜੋਰੀ ਨਾਲ ਚਿਰੋਕੇ ਸਮੇਂ ਤੋਂ ਦਬੀ ਹੋਈ ਹੈ ਤੇ ਇਹ ਧੱਕੇਸ਼ਾਹੀ ਹੁਣ ਵੀ ਨਿਰੰਤਰ ਜਾਰੀ ਹੈ। ਜ਼ਿਕਰਯੋਗ ਹੈ ਕਿ ਜਮਾਂਬੰਦੀਆਂ ਵਿਚ ਉਕਤ ਨਪੀ ਜਮੀਨ ਨੂੰ ਬੰਜਰ ਕਦੀਮੀ, ਝੰਗੀ, ਰੱਖਾਂ(ਦਰੱਖਤ ਝੁੰਡ), ਗੈਰ ਮੁਮਕਿਨ,ਦਰਿਆ ਆਦਿ ਦੇ ਰੂਪ ਵਿਚ ਦਰਜ ਹੈ ਜਦ ਕਿ ਹਕੀਕਤ ਵਿਚ ਉਕਤ ਸਭ ਕੁਝ ਹੈ ਹੀ ਨਹੀਂ। ਜਮਾਂਬੰਦੀਆਂ ਵਿਚ ਉਕਤ ਗਲਤ ਇੰਦਰਾਜ਼ ਇਸ ਕਰਕੇ ਰੱਖੇ ਗਏ ਹਨ ਕਿ ਕੋਰਟ ਕੇਸਾਂ ਦੌਰਾਨ ਮੁਆਵਜ਼ਾ ਆਦਿ ਨਾ ਭਰਨਾ ਪਵੇ।
ਉਦਾਹਰਣ ਵਜੋਂ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਦਰਜਨ ਕੁ ਪਿੰਡਾਂ ਦੀ ਹੜੱਪੀ ਜ਼ਮੀਨ ਦਾ ਜਮਾਂਬੰਦੀਆਂ ਅਨੁਸਾਰ ਰਿਕਾਰਡ ਅੰਕੜਾ ਕਝ ਇਸ ਤਰ੍ਹਾਂ ਹੈ
ਪਿੰਡ ਬੁੱਢਾ ਥੇ (ਰਕਬਾ 3794ਕਨਾਲ 01ਮਰਲਾ), ਵੜੈਚ (ਰਕਬਾ3200ਕਨਾਲ)ਬਲਸਰਾਏ (ਰਕਬਾ3300ਕਨਾਲ10ਮਰਲੇ), ਯੋਧੇ (ਰਕਬਾ1752 ਕਨਾਲ 10),ਜਲੂਵਾਲ(ਰਕਬਾ 1519 ਕਨਾਲ16ਮਰਲੇ), ਖਾਨਪੁਰ ਰਕਬਾ 157ਕਨਾਲ07ਮਰਲੇ,ਸੇਰੋਂ ਨਿਗਾਹ ਰਕਬਾ617ਕਨਾਲ08ਮਰਲੇ,ਸੇਰੋਂ ਬਾਘਾ ਰਕਬਾ 1619ਕਨਾਲ16ਮਰਲੇ,ਬਤਾਲਾ ਰਕਬਾ 140ਕਨਾਲ-19, ਡੇਰਾ ਬਾਬਾ ਜੈਮਲ ਸਿੰਘ ਰਕਬਾ 3200ਕਨਾਲ03ਮਰਲੇ ਆਦਿ ਕਰੀਬ ਢਾਈ ਹਜ਼ਾਰ ਦਾ ਰਕਬੇ ਤੇ ਕਬਜ਼ਾ ਹੈ ਇਸ ਤੋਂ ਇਲਾਵਾ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਦਾ ਕਾਫੀ ਪੰਚਾਇਤੀ ਰਕਬਾ ਵੀ ਨੱਪਿਆ ਹੋਇਆ।
ਉਕਤ ਧੱਕੇਸ਼ਾਹੀ ਤੋਂਂ ਇਲਾਵਾ ਇਸ ਡੇਰੇ ਵੱਲੋਂ ਦਰਿਆ ਦਾ ਕੁਦਰਤੀ ਵਹਾਅ ਨੂੰ ਇੱਕ ਮਜ਼ਬੂਤ ਬੰਨ ਲਾ ਕੇ ਦੂਜੇ ਪਾਰ ਦੇ ਪਿੰਡਾਂ ਦੀ ਜ਼ਮੀਨ ਨੂੰ ਭਾਰੀ ਨੁਕਸਾਨ ਵੀ ਪਹੁੰਚਾਇਆ ਜਾ ਰਿਹਾ ਹੈ। ਇੱਕ ਸਿਤਮਜ਼ਰੀਫੀ ਵਾਲੀ ਗੱਲ ਹੋਰ ਵੀ ਹੈ ਕਿ ਡੇਰੇ ਵੱਲੋਂ ਆਪਣੇ ਅਸਰਰਸੂਖ ਨਾਲ ਆਪਣੇ ਹਿੱਤ ਪਾਲਣ ਲਈ ਬਾਬਾ ਬਕਾਲਾ ਸਾਹਿਬ ਤਹਿਸੀਲ ਵਿੱਚੋਂ ਕਾਨੂੰਨ ਛਿੱਕੇ ਟੰਗ ਕੇ ਇੱਕ ਵਖਰੀ ਸਬ ਤਹਿਸੀਲ ਵੀ ਬਣਾ ਲਈ ਗਈ ਹੈ।
ਮੁਹਾਲੀ ਦੇ ਮਿਰਜ਼ਾਪੁਰ ਤੇ ਨਾਡਾ ਪਿੰਡਾਂ ਦੀ ਨੱਪੀ ਜਮੀਨ ਦੀ ਜਸਟਿਸ ਕੁਲਦੀਪ ਸਿੰਘ ਦੀ 2013ਦੀ ਰਿਪੋਰਟ ਜਿਸ ਉਪਰ ਵੱਖ-ਵੱਖ ਸਮੇਂ ਪੜਤਾਲਾਂ ਵੀ ਹੋ ਚੁਕੀਆਂ ਹਨ, ਉਪਰ ਵੀ ਪਿਛਲੀਆਂ ਸਰਕਾਰ ਦੀਆਂ ਬਦਨੀਤੀਆਂ ਕਰਕੇ ਕੋਈ ਵੀ ਕਾਰਵਾਈ ਨਹੀਂ ਹੋਈ । ਸੋ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਉਕਤ ਵੱਡੇ ਵੱਡੇ ਜਮੀਨ ਮਾਫੀਆ ਦੇ ਪੰਜੇ ਹੇਠੋਂ ਦਬੀ ਜ਼ਮੀਨ ਮੁਕਤ ਕਰਵਾਇਆ ਜਾਵੇ ਅਤੇ ਆਬਾਦਕਾਰ ਹਮਾਤੜ ਲੋਕਾਂ ਨੂੰ ਜ਼ਮੀਨ ਅਕਵਾਇਰ ਨੀਤੀ ਵਿੱਚ ਬਣਦੀ ਛੋਟ ਦੇ ਕੇ ਰਾਹਤ ਵੀ ਦਿੱਤੀ ਜਾਵੇ।ਜਸਵਿੰਦਰ ਸਿੰਘ, ਮਨਦੀਪ ਕੌਰ ਪੰਨੂ, ਸਵਰਨ ਸਿੰਘ ਸਾਬਕਾ IAS ਮਾਸਟਰ ਬਨਵਾਰੀ ਲਾਲ, ਸੁਖਦੇਵ ਸਿੰਘ, ਮਾਸਟਰ ਲਖਵਿੰਦਰ ਸਿੰਘ ਮਾਨ, ਡਾਕਟਰ ਕਰਮ ਸਿੰਘ, ਬਲਵਿੰਦਰ ਸਿੰਘ ਕੰਗ , ਬਲਜੀਤ ਸਿੰਘ ਮਹਿਤਾ ਅੰਮ੍ਰਿਤਸਰ, ਜਸਬੀਰ ਸਿੰਘ ਬਡੋਂ ਹੁਸ਼ਿਆਰਪੁਰ, ਕਰਮ ਸਿੰਘ ਚੂਨੀ, ਜੋਗਿੰਦਰ ਸਿੰਘ ਠੱਠੀ ਮੋਗਾ, ਸੰਦੀਪ ਸਿੰਘ ਕੁੰਬੜਾ, ਲਖਵਿੰਦਰ ਸਿੰਘ ਬੇਲੌਂਗੀ, ਸੁਖਮਿੰਦਰ ਸਿੰਘ, ਪਲਵਿੰਦਰ ਸਿੰਘ ਯੂਟੀ, ਮਹਿਮਾ ਸਿੰਘ ਮੋਹਾਲੀ, ਬਹਾਦਰ ਸਿੰਘ ਕਨਾਲਾ ਆਦਿ ਹਾਜ਼ਰ ਸਨ।
Advertisement

