ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਫਿਰ ਮਾਡਰਨ ਹਥਿਆਰਾਂ ਦੀ ਗੱਲ ਦੁਹਰਾਈ ਹੈ। ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ‘ਗੁਰਦੁਆਰਿਆ ਵਿੱਚ ਗਤਕਾ ਅਡੈਕਮੀਆਂ ਦੇ ਨਾਲ-ਨਾਲ ਸ਼ੂਟਿੰਗ ਰੇਂਜ ਸਥਾਪਤ ਕੀਤੀਆਂ ਜਾਣ। ਇਹ ਟ੍ਰੇਨਿੰਗ ਲੁਕ-ਛਿਪ ਕੇ ਨਹੀਂ, ਖੁੱਲ੍ਹੇਆਮ ਦੇਵਾਂਗੇ।’
ਉਧਰ, ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ-ਜਦੋਂ ਤੋਂ ਤੁਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ ਹੋ,ਉਦੋਂ ਤੋਂ ਲੈਕੇ ਹੁਣ ਤੱਕ ਕਿੰਨੀਆਂ ਧਰਮ ਪ੍ਰਚਾਰ ਕਮੇਟੀਆਂ ਬਣਾਈਆਂ ਗਈਆਂ? ਜੋ ਕਿ ਸਾਡੇ ਧਰਮ ਦਾ ਪ੍ਰਚਾਰ ਕਰ ਸਕਣ ਅਤੇ ਉਹਨਾਂ ਨੇ ਕਿਹੜੇ ਇਲਾਕਿਆ ਚ ਧਰਮ ਪ੍ਰਚਾਰ ਕੀਤਾ? ਅਤੇ ਕਿੰਨਿਆ ਨੂੰ ਗੁਰੂ ਘਰ ਨਾਲ ਜੋੜਿਆ ਅਤੇ ਕਿੰਨਿਆ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ?
ਇਹਨਾਂ ਸਭ ਬਾਰੇ ਦੱਸਿਆ ਜਾਵੇ ਕਿਉਂਕਿ ਆਪ ਜੀ ਦਾ ਕੰਮ ਹੈ ਗੁਰੂ ਦਾ ਸਿੱਖ ਬਣਾਉਣਾ, ਤੇ ਜਦੋਂ ਗੁਰੂ ਦਾ ਸਿੱਖ ਬਣ ਗਿਆ ਤੇ ਸਿੱਖ ਜਿਹੜਾ ਹੈ ਉਹ ਆਪਣੀ ਰੱਖਿਆ ਆਪ ਕਰ ਸਕਦਾ ਹੈ, ਕਿਉਕਿ ਜੇ ਗੁਰੂ ਸਾਹਿਬ ਨੇ ਸਿੰਘ ਸ਼ਬਦ ਲਗਾਇਆ ਹੈ ਤਾਂ ਸਿੰਘ ਦਾ ਮਤਲਬ ਸ਼ੇਰ ਹੈ ਤੇ ਸ਼ੇਰ ਨੂੰ ਕਿਸੇ ਟਰੇਨਿੰਗ ਦੀ ਲੋੜ ਨਹੀ।

