Advertisement





ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਵਲੋਂ ਸੋਸ਼ਲ ਮੀਡੀਆ ‘ਤੇ ਇਕ ਬੇਨਤੀ ਕੀਤੀ ਗਈ ਹੈ। ਇਸ ਬੇਨਤੀ ‘ਚ ਪਰਿਵਾਰ ਨੇ ਲਿਖਿਆ ਹੈ, ”ਮੀਡੀਆ ਨੂੰ ਬੇਨਤੀ ਹੈ ਕਿ ਸਿੱਧੂ ਵੀਰ ਦੇ ਪਰਿਵਾਰ ਵਲੋਂ ਜੋ ਵੀ ਬੇਨਤੀ ਹੋਵੇਗੀ ਉਹ ਸਿੱਧੂ ਮੂਸੇ ਵਾਲਾ ਦੇ ਪੇਜ ‘ਤੇ ਲਿਖ ਕੇ ਜਾਂ ਬੋਲ ਕੇ ਕੀਤੀ ਜਾਵੇਗੀ।
ਕਿਰਪਾ ਕਰਕੇ ਕਿਸੇ ਵੀ ਗੱਲ ਨੂੰ ਪਰਿਵਾਰ ਦੀ ਅਪੀਲ ਦਾ ਨਾਮ ਨਾ ਦਿੱਤਾ ਜਾਵੇ।”
ਦੱਸ ਦੇਈਏ ਕਿ ਇਸ ਬੇਨਤੀ ਨੂੰ ਪਰਿਵਾਰ ਵਲੋਂ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਪੇਜ ‘ਤੇ ਸਾਂਝਾ ਕੀਤਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕੋਈ ਵੀ ਜਾਣਕਾਰੀ ਉਨ੍ਹਾਂ ਵਲੋਂ ਸਿੱਧੂ ਮੂਸੇ ਵਾਲਾ ਦੇ ਹੀ ਇੰਸਟਾਗ੍ਰਾਮ ਪੇਜ ‘ਤੇ ਬੋਲ ਕੇ ਜਾਂ ਲਿਖ ਕੇ ਦਿੱਤੀ ਜਾਵੇਗੀ ਤੇ ਹੋਰ ਕਿਸੇ ਵੀ ਬੇਨਤੀ ‘ਤੇ ਯਕੀਨ ਨਾ ਕਰੋ।

ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੀਤੀ ਗਈ ਇਹ ਅਪੀਲ, ਕੀ ਕਿਹਾ ਪੜ੍ਹੋ
ਸਿੱਧੂ ਮੂਸੇਵਾਲ ਦੇ ਪਰਿਵਾਰ ਵਲੋਂ ਨਿਮਰਤਾ ਸਹਿਤ ਇਹ ਬੇਨਤੀ ਕੀਤੀ ਹੈ ਗਈ ਹੈ ਕਿ ਉਸ ਥਾਂ ‘ਤੇ ਲੋਕ ਪੈਸੇ ਦਾ ਮੱਥਾ ਨਾ ਟੇਕਣ ਜਿਥੇ ਪਰਿਵਾਰ ਵੱਲੋਂ ਸਿੱਧੂ ਮੂਸੇਵਾਲ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਪਰਿਵਾਰ ਨੇ ਉਥੇ ਬੋਰਡ ਲਗਾ ਦਿੱਤਾ ਗਿਆ ਹੈ।
Advertisement

