




ਮਾਨਸਾ ਦੀ ਅਨਾਜ ਮੰਡੀ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਦੇਸ਼ ਭਰ ਦਾ ਜਨ ਸੈਲਾਬ ਉਮੜ ਪਿਆ। ਨੌਜਵਾਨ ਸਿੱਧੂ ਦੀਆਂ ਫੋਟੋਆਂ ਵਾਲੀਆਂ ਟੀ-ਸ਼ਰਟਾਂ, ਬੈਚ ਅਤੇ ਟੈਟੂ ਬਣਵਾ ਕੇ ਅਤੇ ਪੱਗਾਂ ਬੰਨ੍ਹ ਕੇ ਵੱਡੀ ਗਿਣਤੀ ਵਿੱਚ ਸਿੱਧੂ ਅਮਰ ਰਹੇ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇ ਲਾਉਂਦੇ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ। ਦੂਰ-ਦੂਰ ਤੱਕ ਜਾਮ ਲੱਗ ਗਏ, ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਪੌਦੇ ਵੀ ਵੰਡੇ ਅਤੇ ਕਈਆਂ ਨੇ ਖਨੂਦਾਨ ਕਰਕੇ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ।http://ਸਿੱਧੂ ਮੂਸੇਵਾਲਾ ਦੇ ਸ਼ਰਧਾਂਜਲੀ ਸਮਾਰੋਹ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਅੰਦਰ ਕੀਰਤਨੀਆਂ ਵੱਲੋਂ ਮਾਨਵਤਾ ਦੇ ਫਰਜ਼ ਪਛਾਣਨ ਅਤੇ ਸਿੱਧੂ ਦੀ ਖੱਟੀ ਪ੍ਰਸਿੱਧੀ ਨੂੰ ਨੌਜਵਾਨਾਂ ਲਈ ਪ੍ਰੇਰਣਾ ਦੱਸੀ ਗਈ। ਸਿੱਧੂ ਮੂਸੇਵਾਲਾ ਹਮੇਸ਼ਾ ਸਾਡੇ ਦਿਲਾਂ ਅੰਦਰ ਜਿਓਂਦਾ ਰਹੇਗਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਪਣੇ ਪੁੱਤ ਦੇ ਕਤਲ ਦਾ ਉਹ ਇਨਸਾਫ ਲੈਣ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਉਮੀਦ ਰੱਖੀ ਹੈ, ਜੇ ਇਨਸਾਫ ਨਾ ਮਿਲਿਆ ਤਾਂ ਲੋੜ ਪੈਣ ’ਤੇ ਇਸ ਨੂੰ ਲੈ ਕੇ ਸੰਘਰਸ਼ ਵੀ ਛੇੜਿਆ ਜਾ ਸਕਦਾ ਹੈ। ਉਨ੍ਹਾਂ ਨੇ ਸਿਆਸਤਦਾਨਾਂ ਅਤੇ ਸੱਤਾਧਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਇਸ ਨਰਕ ਵਿੱਚੋਂ ਕੱਢਣ ਤਾਂ ਜੋ ਮੇਰੀ ਤਰ੍ਹਾਂ ਕਿਸੇ ਹੋਰ ਦਾ ਪੁੱਤ ਸ਼ਿਕਾਰ ਨਾ ਹੋਵੇ।
ਉਨ੍ਹਾਂ ਕਿਹਾ ਕਿ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਮੇਰੇ ਪੁੱਤ ਦਾ ਕਸੂਰ ਕੀ ਸੀ, ਉਸ ਨੂੰ ਕਿਓਂ ਮਾਰਿਆ ਗਿਆ। ਉਹ ਕਿਸੇ ਤਰ੍ਹਾਂ ਦੇ ਗਲਤ ਕੰਮ ਵਿੱਚ ਸ਼ਾਮਲ ਨਹੀਂ ਸੀ। ਉਨ੍ਹਾਂ ਸ਼ੋਸ਼ਲ ਮੀਡੀਆ ਨੂੰ ਅਪੀਲ ਕੀਤੀ ਕਿ ਹਰ ਗੱਲ ਦੀ ਖ਼ਬਰ ਨਾ ਬਣਾਇਆ ਕਰੋ ਅਤੇ ਸਿੱਧੂ ਸਬੰਧੀ ਅਫਵਾਹਾਂ ਨਾ ਫੈਲਾਈਆਂ ਜਾਣ ਅਤੇ ਨਾ ਹੀ ਉਸ ਦੇ ਪੁੱਤਰ ਦੀ ਸਮਾਧੀ ’ਤੇ ਕੋਈ ਮੱਥਾ ਟੇਕਣ ਦੀ ਪ੍ਰਵਿਰਤੀ ਨਾ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਚੋਣ ਲੜਣ ਦਾ ਸਿੱਧੂ ਦਾ ਆਪਣਾ ਫੈਸਲਾ ਸੀ, ਜਿਸ ਕਰਕੇ ਕਿਸੇ ਵੀ ਪਾਰਟੀ ਜਾਂ ਰਾਜਨੀਤੀਵਾਨ ਨੂੰ ਬੁਰਾ-ਭਲਾ ਨਾ ਬੋਲਿਆ ਜਾਵੇ।
ਉਨ੍ਹਾਂ ਕਿਹਾ ਕਿ ਮੈਂ ਸਿੱਧੂ ਦੇ ਰਸਤੇ ’ਤੇ ਚੱਲ ਕੇ ਉਸ ਨੂੰ ਜਿਓਂਦਾ ਰੱਖਾਂਗਾ ਪਰ ਉਸ ਦੇ ਪ੍ਰਸ਼ੰਸਕ, ਉਸ ਨੂੰ ਚਾਹੁਣ ਵਾਲੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਵਿੱਚ ਨਾ ਆਉਣ। ਨੌਜਵਾਨ ਦਸਤਾਰਾਂ ਸਜਾਉਣ। ਸਿੱਧੂ ਮੂਸੇਵਾਲਾ ਦੇ ਸ਼ਰਧਾਂਜਲੀ ਸਮਾਰੋਹ
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਅਭਾਗੇ ਦਿਨ ਸਿੱਧੂ ਇਸ ਦੁਨੀਆਂ ਤੋਂ ਚਲਿਆ ਗਿਆ। ਪਰ ਲੋਕਾਂ ਦੇ ਸਾਥ, ਪਿਆਰ ਦੇਖ ਕੇ ਇੰਝ ਲੱਗਿਆ ਕਿ ਸ਼ੁਭਦੀਪ ਉਨ੍ਹਾਂ ਕੋਲ ਹੀ ਹੈ।

