




ਜਲੰਧਰ-ਅੰਮ੍ਰਿਤਸਰ ਜੀਟੀ ਰੋਡ ‘ਤੇ ਪੈਂਦੇ ਹਮੀਰਾ ਨੇੜੇ ਵਾਪਰੇ ਸੜਕ ਹਾਦਸੇ ‘ਚ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਗੰਭੀਰ ਹੋਣੀ ਹੋਈ ਹੈ। ਜ਼ਖ਼ਮੀਆਂ ਨੂੰ ਸਿਵਿਲ ਹਸਪਤਾਲ ਜਲੰਧਰ ‘ਚ ਭਰਤੀ ਕਰਾਇਆ ਗਿਆ ਹੈ। ਇਹ ਭਿਆਨਕ ਹਾਦਸਾ ਸੜਕ ‘ਤੇ ਖਰਾਬ ਹਾਲਤ ‘ਚ ਖੜ੍ਹੇ ਕੈਂਟਰ ਕਾਰਨ ਵਾਪਰਿਆ। ਸੁਭਾਨਪੁਰ ਪੁਲਿਸ ਵਲੋਂ ਇਸ ਸੰਬਧੀ ਕੈਂਟਰ ਚਾਲਕ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸੰਬਧੀ ਹਰਭਜਨ ਸਿੰਘ ਪੁੱਤਰ ਪ੍ਰਤੱਖ ਸਿੰਘ ਵਾਸੀ ਮਸਕੀਨ ਨਗਰ ਨਿਊ ਦਾਣਾ ਮੰਡੀ ਨੇੜੇ ਜੈਨ ਟਰੱਸਟ ਬਿਲਡਿੰਗ ਬਾਈਪਾਸ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ ਉਕਤ ਪਤੇ ਦਾ ਰਹਿਣ ਵਾਲਾ ਤੇ ਫੋਕਲ ਪੁਆਇੰਟ ਲੁਧਿਆਣਾ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ। 19 ਜੂਨ ਨੂੰ ਉਸ ਦੀ ਨੂੰਹ ਮਨਪ੍ਰੀਤ ਕੌਰ ਪਤਨੀ ਰਜਿੰਦਰ ਸਿੰਘ, ਪੋਤਰਾ ਪ੍ਰਨੀਤ ਸਿੰਘ , ਮਨਵੀਰ ਸਿੰਘ ਪੁੱਤਰ ਰਜਿੰਦਰ ਸਿੰਘ ਤੇ ਕੁੜਮਣੀ ਸਰਬਜੀਤ ਕੌਰ ਪਤਨੀ ਰਣਜੀਤ ਸਿੰਘ, ਨੂੰਹ ਅਮਨਦੀਪ ਕੌਰ ਪਤਨੀ ਤਜਿੰਦਰ ਸਿੰਘ, ਪੋਤਰਾ ਗੁਰਫਤਿਹ ਸਿੰਘ ਪੁੱਤਰ ਤੇਜਿੰਦਰ ਸਿੰਘ, ਤੇਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀਆਨ ਗ੍ਰੀਨ ਪਾਰਕ ਸਿਵਲ ਲਾਇਨ ਲੁਧਿਆਣਾ ਕਾਰ ਸਿਟੀ ਹੋਂਡਾ ‘ਚ ਮੱਥਾ ਟੇਕਣ ਲਈ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਗਏ ਸੀ।

