India

Punjab Govt ਵੱਲੋਂ ਸ਼ੁਰੂ ਕੀਤੀ ਤੀਰਥ ਯਾਤਰਾ ਯੋਜਨਾ ਲਈ ਰੇਲ ਗੱਡੀਆਂ ਦੇਣ ਤੋਂ ਇਨਕਾਰ

ਭਾਰਤੀ ਰੇਲਵੇ ਨੇ Punjab Govt ਵੱਲੋਂ ਸ਼ੁਰੂ ਕੀਤੀ ਤੀਰਥ ਯਾਤਰਾ ਯੋਜਨਾ ਲਈ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਸਰਕਾਰ ਕੁਝ ਸਮੇਂ ਲਈ ਪੰਜਾਬ ਦੇ ਲੋਕਾਂ ਨੂੰ ਗੁਰੂਧਾਮਾਂ ਅਤੇ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਨਹੀਂ ਲਿਜਾ ਸਕੇਗੀ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਨੇ ਫਰਵਰੀ ਮਹੀਨੇ ਤੱਕ ਟਰੇਨਾਂ ਨਾ ਚੱਲਣ ਬਾਰੇ ਪੰਜਾਬ ਸਰਕਾਰ ਨੂੰ ਜ਼ੁਬਾਨੀ ਜਾਣਕਾਰੀ ਦਿੱਤੀ ਹੈ।

 

ਇਸ ਸਬੰਧੀ ਲਿਖਤੀ ਹੁਕਮ ਆਉਣਾ ਅਜੇ ਬਾਕੀ ਹੈ। Railway Department) ਦਾ ਤਰਕ ਹੈ ਕਿ ਉਸ ਕੋਲ ਜਨਰੇਟਰਾਂ ਦੀ ਕਮੀ ਹੈ ਇਸ ਲਈ ਉਹ ਏ.ਸੀ. ਕੋਚ ਰੇਲਗੱਡੀਆਂ ਪ੍ਰਦਾਨ ਨਹੀਂ ਕਰ ਸਕਦਾ। ਪੰਜਾਬ ਸਰਕਾਰ ਵੀ ਰੇਲਵੇ ਤੋਂ ਲਿਖਤੀ ਹੁਕਮਾਂ ਦੀ ਉਡੀਕ ਕਰ ਰਹੀ ਹੈ।

 

ਸਰਕਾਰ ਨੇ ਪਹਿਲਾਂ ਹੀ ਰੇਲਵੇ ਕੋਲ 1 ਕਰੋੜ ਰੁਪਏ ਤੋਂ ਵੱਧ ਦੀ ਅਗਾਊਂ ਰਕਮ ਜਮ੍ਹਾਂ ਕਰਾਈ ਹੈ ਤਾਂ ਜੋ ਲੋਕ ਵੱਖ-ਵੱਖ ਰਾਜਾਂ ਵਿੱਚ ਗੁਰੂਧਾਮਾਂ ਅਤੇ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕਣ। ਇਸ ਵੇਲੇ ਪੰਜਾਬ ਸਰਕਾਰ ਵੱਲੋਂ ਸਿਰਫ਼ ਇੱਕ ਰੇਲ ਗੱਡੀ ਚਲਾਈ ਗਈ ਹੈ। ਜਿਸ ਵਿੱਚ 1 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਨੇ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ (Nanded Sahib) ਦੀ ਯਾਤਰਾ ਕੀਤੀ ਸੀ। ਹਫ਼ਤਾਵਾਰੀ ਟੂਰ ਵਿੱਚ ਯਾਤਰੀਆਂ ਦੇ ਖਾਣ-ਪੀਣ ਤੋਂ ਲੈ ਕੇ ਰਿਹਾਇਸ਼ ਅਤੇ ਦਰਸ਼ਨਾਂ ਤੱਕ ਦੇ ਸਾਰੇ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਨ।

Related Articles

Back to top button