Latest news

Glime India News

ਚੰਡੀਗੜ੍ਹ ਪ੍ਰੈਸ ਕਲੱਬ ਦੇ ਰਮੇਸ਼ ਹਾਂਡਾ ਬਣੇ ਨਵੇਂ ਪ੍ਰਧਾਨ

ਚੰਡੀਗੜ੍ਹ,ਐਸ ਐਸ ਚਾਹਲ /ਅਰੁਣ ਅਹੂਜਾ

ਰਮੇਸ਼ ਹਾਂਡਾ ਚੰਡੀਗੜ੍ਹ ਪ੍ਰੈਸ ਕਲੱਬ ਦੇ ਅਗਲੇ ਪ੍ਰਧਾਨ ਹੋਣਗੇ। ਰਮੇਸ਼ ਹਾਂਡਾ (ਪੰਜਾਬ ਕੇਸਰੀ) ਨੇ 304 ਵੋਟਾਂ ਲੈ ਕੇ ਚੋਣਾਂ ਚ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੇ ਮੁਕਾਬਲੇ ਵਿਚ ਸੁਖਬੀਰ ਬਾਜਵਾ ਪ੍ਰਧਾਨਗੀ ਦੀ ਚੋਣ ਲੜ ਰਹੇ ਸਨ। ਬਾਜਵਾ ਨੂੰ 245 ਵੋਟਾਂ ਮਿਲੀਆਂ ਨੇ। ਰਾਜਿੰਦਰ ਸਿੰਘ ਨਾਗਰਕੋਟੀ (ਟਾਈਮਸ ਆਫ ਇੰਡੀਆ) ਨੇ ਸੀਨੀਅਰ ਉਪ ਪ੍ਰਧਾਨ ਵਜੋਂ ਜਿੱਤ ਹਾਸਲ ਕੀਤੀ ਹੈ। ਨਾਗਰਕੋਟੀ ਨੂੰ 343 ਵੋਟਾਂ ਮਿਲੀਆਂ,ਜਦਕਿ ਉਨ੍ਹਾਂ ਦੇ ਮੁਕਾਬਲੇ ਚ ਖੜੇ ਰਾਜਿੰਦਰ ਧਵਨ ਨੂੰ 202 ਵੋਟਾਂ ਹਾਸਲ ਹੋਈਆਂ। ਸੌਰਬ ਦੁੱਗਲ (ਹਿੰਦੋਸਤਾਨ ਟਾਈਮਸ) ਨੇ 326 ਵੋਟਾਂ ਹਾਸਲ ਕਰਕੇ ਸਕੱਤਰ ਜਨਰਲ ਵਜੋਂ ਜਿੱਤ ਹਾਸਲ ਕੀਤੀ ਹੈ। 

ਰਮੇਸ਼-ਸੌਰਭ-ਰਾਜਿੰਦਰ ਨਾਗਰਕੋਟੀ ਪੈਨਲ ਦੀ ਜਿੱਤ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵਧਾਈ ਦਿੱਤੀ ਹੈ। 

Leave a Comment