RBI ਵਲੋਂ Paytm ਪੇਮੈਂਟ ਬੈਂਕ ਨੂੰ ਲੈ ਕੇ ਵੱਡੀ ਕਾਰਵਾਈ, 1 ਮਾਰਚ ਤੋਂ ਬੰਦ ਹੋ ਜਾਣਗੀਆਂ ਕਈ ਸੇਵਾਵਾਂ
Big action by RBI regarding Paytm payment bank, many services will be closed from March 1
ਭਾਰਤੀ ਰਿਜ਼ਰਵ ਬੈਂਕ ਨੇ Paytm ਪੇਮੈਂਟ ਬੈਂਕ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। RBI ਨੇ Paytm ਪੇਮੈਂਟ ਬੈਂਕ ‘ਤੇ Deposit ਲੈਣ ‘ਤੇ ਪਾਬੰਦੀ ਲਗਾ ਦਿੱਤੀ ਹੈ। 29 ਫਰਵਰੀ ਤੋਂ ਬਾਅਦ, ਪੇਟੀਐਮ ਪੇਮੈਂਟਸ ਬੈਂਕ ਆਪਣੇ ਗਾਹਕਾਂ ਨੂੰ ਬੈਂਕਿੰਗ ਸਹੂਲਤਾਂ ਪ੍ਰਦਾਨ ਨਹੀਂ ਕਰ ਸਕੇਗਾ। ਰਿਜ਼ਰਵ ਬੈਂਕ ਨੇ ਕ੍ਰੈਡਿਟ ਲੈਣ-ਦੇਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
ਰਿਜ਼ਰਵ ਬੈਂਕ ਨੇ ਕੰਪਨੀ ‘ਤੇ ਕ੍ਰੈਡਿਟ ਲੈਣ-ਦੇਣ, ਟਾਪ-ਅੱਪ ਸਹੂਲਤ, ਵਾਲਿਟ ਅਤੇ ਫਾਸਟੈਗ ਸਮੇਤ ਹਰ ਤਰ੍ਹਾਂ ਦੀਆਂ ਸਹੂਲਤਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
RBI ਨੇ ਜਾਣਕਾਰੀ ਦਿੱਤੀ ਹੈ ਕਿ ਜਿਨ੍ਹਾਂ ਗਾਹਕਾਂ ਦਾ ਪੇਟੀਐਮ ਬੈੱਕ ‘ਤੇ ਖਾਤਾ ਹੈ, ਉਹ ਆਪਣੇ ਪੈਸੇ ਕਢਵਾ ਸਕਦੇ ਹਨ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਗਾਹਕ ਬਚਤ ਖਾਤੇ, ਚਾਲੂ ਖਾਤੇ ਜਾਂ ਕਿਸੇ ਹੋਰ ਖਾਤੇ ਤੋਂ ਆਪਣੇ ਪੈਸੇ ਕਢਵਾ ਸਕਦੇ ਹਨ। ਪੇਟੀਐਮ ਪੇਮੈਂਟ ਬੈਂਕ ਨੇ ਨਿਯਮਾਂ ਦੀ ਲਗਾਤਾਰ ਅਣਦੇਖੀ ਕੀਤੀ ਹੈ, ਜਿਸ ਕਾਰਨ ਇਹ ਸਖ਼ਤ ਕਦਮ ਚੁੱਕਿਆ ਹੈ।