Latest news

Glime India News

ਕੋਰੋਨਾ ਮਰੀਜ਼ਾਂ ਤੋਂ ਵਾਧੂ ਵਸੂਲੀ ਕਰਨ ਵਾਲੇ ਪਟੇਲ ਹਸਪਤਾਲ ਜਲੰਧਰ ਨੂੰ ਵਾਪਸ ਕਰਨੇ ਪੈਣਗੇ 3.28 ਲੱਖ ਰੁਪਏ

ਜਲੰਧਰ/GIN

ਪਟੇਲ ਹਸਪਤਾਲ ਜਲੰਧਰ ਵੱਲੋਂ ਕੋਰੋਨਾ ਟੈਸਟ ਕਰਵਾਉਣ ਵਾਲੇ ਮਰੀਜ਼ਾਂ ਤੋਂ ਵਸੂਲੀ ਗਈ ਵਾਧੂ ਫੀਸ 3.28 ਲੱਖ ਰੁਪਏ ਵਾਪਸ ਕਰੇਗਾ। ਹਸਪਤਾਲ ਪ੍ਰਸ਼ਾਸਨ ਵੱਲੋਂ 106 ਓਪੀਡੀ ਮਰੀਜ਼ਾਂ ਕੋਲੋਂ 3.28 ਲੱਖ ਰੁਪਏ ਦੀ ਵਾਧੂ ਫੀਸ ਵਸੂਲੇ ਜਾਣ ਦੀ ਗਲਤੀ ਸਵੀਕਾਰ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਹ ਵਾਧੂ ਵਸੂਲ ਕੀਤੀ ਗਈ ਸਬੰਧਤ ਮਰੀਜ਼ਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ। ਇੱਥੇ ਦੱਸਣਯੋਗ ਹੈ ਕਿ ਪਟੇਲ ਹਸਪਤਾਲ ਵੱਲੋਂ ਕੋਵਿਡ ਟੈਸਟ ਲਈ ਵਾਧੂ ਫੀਸ ਵਸੂਲੇ ਜਾਣ ਦੀ ਸ਼ਿਕਾਇਤ ਜੀਟੀਬੀ ਨਗਰ ਵਾਸੀ ਰਾਜੀਵ ਮਕੋਲ ਵੱਲੋਂ ਕੀਤੀ ਡਿਪਟੀ ਕਮਿਸ਼ਨਰ ਨੂੰ ਕੀਤੀ ਗਈ ਸੀ। ਆਪਣੀ ਸ਼ਿਕਾਇਤ ’ਚ ਰਾਜੀਵ ਮਕੋਲ ਨੇ ਲਿਖਿਆ ਸੀ ਕਿ 21 ਜੁਲਾਈ ਨੂੰ ਪਟੇਲ ਹਸਪਤਾਲ ਵੱਲੋਂ ਕੋਵਿਡ-19 ਟੈਸਟ ਲਈ ਉਸ ਕੋਲੋਂ 5500 ਰੁਪਏ ਵਸੂਲ ਕੀਤੇ ਗਏ ਜਦਕਿ ਸੂਬਾ ਸਰਕਾਰ ਵੱਲੋਂ ਇਸ ਟੈਸਟ ਦੀ ਕੀਮਤ ਘਟਾ ਕੇ ਟੈਕਸਾਂ ਸਮੇਤ 2400 ਰੁਪਏ ਤੈਅ ਕੀਤੀ ਹੋਈ ਸੀ। ਰਾਜੀਵ ਮਕੋਲ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਸ ਮਾਮਲੇ ਦੀ ਜਾਂਚ ਸਹਾਇਕ ਕਮਿਸ਼ਨਰ ਰਣਦੀਪ ਗਿੱਲ ਨੂੰ ਸੌਂਪੀ ਗਈ ਸੀ। ਸਹਾਇਕ ਕਮਿਸ਼ਨਰ ਨੇ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ, ਜਿਸ ਵਿਚ ਹਸਪਤਾਲ ਦੀ ਪ੍ਰਸ਼ਾਸਨ ਦੀ ਗਲਤੀ ਪਾਈ ਗਈ। ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਪਟੇਲ ਹਸਪਤਾਲ ਦੇ ਪ੍ਰਬੰਧਕਾਂ ਨੇ ਕੋਵਿਡ-19 ਟੈਸਟ ਕਰਨ ਲਈ 106 ਓਪੀਡੀ ਮਰੀਜ਼ਾਂ ਕੋਲੋਂ ਨਿਰਧਾਰਤ ਫੀਸ ਤੋਂ ਜ਼ਿਆਦਾ ਰਾਸ਼ੀ ਵਸੂਲੀ ਸੀ ਜੋ ਕਿ 3.28 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਪਟੇਲ ਹਸਪਤਾਲ ਦੇ ਪ੍ਰਬੰਧਕਾਂ ਨੇ ਉਕਤ ਰਕਮ ਵਾਪਸ ਕਰਨਾ ਸਵੀਕਾਰ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਇੰਨੀ ਰਾਸ਼ੀ ਗਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਰਾਹਤ ਦੇਣ ਲਈ ਹਸਪਤਾਲ ਵੱਲੋਂ ਵੱਖਰੇ ਖਾਤੇ ਵਿਚ ਰੱਖੀ ਜਾਵੇਗੀ।

Leave a Comment